Punjab

ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਖਹਿਰਾ ਨੇ ਪਜਾਬ ਸਰਕਾਰ ‘ਤੇ ਸਾਧੇ ਨਿਸ਼ਾਨੇ

ਚੰਡੀਗੜ੍ਹ : ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ। ਅੱਜ ਉਨ੍ਹਾਂ ਨੇ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਭਗਵੰਤ ਮਾਨ ਸਰਕਾਰ ਨੇ ਲੋਕਤੰਤਰ ਦੇ ਸਭ ਤੋਂ ਮਹੱਤਵਪੂਰਨ ਥੰਮ ਵਿਧਾਨ ਸਭਾ ਦੀ ਮਹੱਤਤਾ ਨੂੰ ਇਸ ਦੀਆਂ ਬੈਠਕਾਂ ਨੂੰ ਘਟਾ ਕੇ ਲਗਭਗ ਨਾਂਹ ਦੇ ਬਰਾਬਰ ਕਰ ਦਿੱਤਾ ਹੈ, ਜਿਸ ਨਾਲ ਕਿਸੇ ਸਾਰਥਕ ਬਹਿਸ ਦੀ ਕੋਈ ਗੁੰਜਾਇਸ਼ ਨਹੀਂ ਬਚੀ!  2-4 ਸਤੰਬਰ ਤੱਕ 2 ਦਿਨਾਂ ਵਿਧਾਨ ਸਭਾ ਸੈਸ਼ਨ ਦਾ ਪ੍ਰੋਗਰਾਮ ਹੈ ਜਿਸ ਦੇ ਪਹਿਲੇ ਦਿਨ ਦੀ ਸਮਾਪਤੀ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਹੋਵੇਗੀ!

ਇੱਕ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਵਿਧਾਨ ਸਭਾ ਦੀ ਮਹੱਤਤਾ ਨੂੰ ਇਸ ਦੀਆਂ ਬੈਠਕਾਂ ਨੂੰ ਘਟਾ ਕੇ ਲਗਭਗ ਨਾਂਹ ਦੇ ਬਰਾਬਰ ਕਰ ਦਿੱਤਾ ਹੈ, ਜਿਸ ਨਾਲ ਕਿਸੇ ਸਾਰਥਕ ਬਹਿਸ ਦੀ ਕੋਈ ਗੁੰਜਾਇਸ਼ ਨਹੀਂ ਬਚੀ! ਉਨ੍ਹਾਂਮ ਨੇ ਕਿਹਾ ਕਿ 2-4 ਸਤੰਬਰ ਤੱਕ 2 ਦਿਨਾਂ ਵਿਧਾਨ ਸਭਾ ਸੈਸ਼ਨ ਦਾ ਪ੍ਰੋਗਰਾਮ ਹੈ ਜਿਸ ਦੇ ਪਹਿਲੇ ਦਿਨ ਦੀ ਸਮਾਪਤੀ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਹੋਵੇਗੀ!

9.11.2021 ਦੀ IndianExpress ਦੀ ਇੱਕ ਰਿਪੋਰਟ ਸਾਂਝੀ ਕਰਦਿਆਂ ਖਹਿਰਾ ਨੇ ਕਿਹਾ ਕਿ ਘੱਟ ਤੋਂ ਘੱਟ ਸੈਸ਼ਨ ਲਈ ਹਰਪਾਲ ਚੀਮਾ ਐਮਐਲਏ ਨੇ ਕੈਪਟਨ ਅਮਰਿੰਦਰ ਦੀ ਆਲੋਚਨਾ ਕੀਤੀ ਸੀ। ਖਹਿਰਾ ਨੇ ਕਿਹਾ ਕਿ ਚੀਮਾ ਨੇ ਘੱਟ ਤੋਂ ਘੱਟ ਸੈਸ਼ਨ ਲਈ ਸਰਕਾਰ ਨੇ ਚਰਚਾ ਲਈ ਘੱਟੋ-ਘੱਟ 15 ਦਿਨ ਹੋਰ ਦੇਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਇੱਕ ਦਿਨ ਦੇ ਸੈਸ਼ਨ ਵਿੱਚ ਸਰਕਾਰੀ ਖ਼ਜ਼ਾਨੇ ਨੂੰ 70 ਲੱਖ ਰੁਪਏ ਦਾ ਬੋਝ ਪੈਂਦਾ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਰਚ ਵਿੱਚ ਬਜਟ ਸੈਸ਼ਨ ਦੌਰਾਨ ਸਿਰਫ਼ 7 ਬੈਠਕਾਂ ਕੀਤੀਆਂ ਅਤੇ 6 ਮਹੀਨਿਆਂ ਬਾਅਦ ਸਿਰਫ਼ 2 ਬੈਠਕਾਂ ਹੀ ਕੀਤੀਆਂ!

ਉਨ੍ਹਾਂ ਨੇ ਕਿਹਾ ਕਿ ਮੇਰਾ ਸਵਾਲ ਇਹ ਹੈ ਕਿ ਅਖੌਤੀ ਬਾਦਲਾਵ ਕਿੱਥੇ ਹੈ? ਅਸਲ ਵਿੱਚ ਬਾਦਲਾਵ ਪੰਜਾਬ ਵਿੱਚ ਲੋਕਤੰਤਰ ਦੇ ਮੰਦਰ ਨੂੰ ਢਹਿ ਢੇਰੀ ਕਰਨ ਲਈ ਸਭ ਤੋਂ ਮਾੜਾ ਜਾਪਦਾ ਹੈ।