ਬਿਉਰੋ ਰਿਪੋਰਟ : ਲਾਲ ਕੀੜੀ ਜੇਕਰ ਕਿਸੇ ਨੂੰ ਵੱਢ ਲਏ ਤਾਂ ਉਹ ਥਾਂ ਲਾਲ ਹੋਕੇ ਸੁੱਜ ਵੀ ਜਾਂਦੀ ਹੈ । ਇਸੇ ਵਜ੍ਹਾ ਨਾਲ ਜੇਕਰ ਕੋਈ ਲਾਲ ਕੀੜੀ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਦੂਰ ਕਰ ਦਿੱਤਾ ਜਾਂਦਾ ਹੈ । ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸੇ ਕੀੜੀ ਦੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਚਟਨੀ ਬਣਾ ਕੇ ਖਾਂਦੇ ਹਨ । ਇੰਨਾਂ ਹੀ ਨਹੀਂ ਇਹ ਚਟਨੀ ਇੱਕ ਜਾਂ ਫਿਰ 2 ਕੀੜੀ ਤੋਂ ਨਹੀਂ ਸੈਂਕੜੇ ਤੋਂ ਤਿਆਰ ਹੁੰਦੀ ਹੈ। ਇਸ ਨਾਲ ਕਈ ਬਿਮਾਰੀਆਂ ਦਾ ਇਲਾਜ ਵੀ ਹੁੰਦਾ ਹੈ । ਹੁਣ ਲਾਲ ਕੀੜੀ ਦੀ ਚਟਨੀ ਨੂੰ GI ਦਾ ਟੈਗ ਮਿਲਿਆ ਹੈ। GI ਟੈਗ ਦਾ ਮਤਲਬ ਹੁੰਦੀ ਹੈ ਕਿ ਇੱਕ ਖਾਸ ਭੂਗੋਲਿਕ ਥਾਂ ਨਾਲ ਜੁੜਨਾ ਹੈ। ਇਹ ਦੱਸ ਦਾ ਹੈ ਕਿ ਇਸ ਵਿੱਚ ਵਿਲੱਖਣ ਗੁਣ ਹਨ ਅਤੇ ਇਹ ਇੱਕ ਖਾਸ ਖੇਤਰ ਨਾਲ ਨੇੜਿਓਂ ਜੁੜਿਆ ਹੈ।
ਦਰਅਸਲ,ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਸਿਮਿਲਿਪਾਲ ਕਾਈ ਚਟਨੀ ਜਿਸ ਨੂੰ ਜੀਆਈ ਟੈਗ ਮਿਲਿਆ ਹੈ। ਇਸ ਨੂੰ ਕਾਈ ਚਟਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਚਟਨੀ ਨੂੰ ਲਾਲ ਬੁਨਕਰ ਕੀੜੀਆਂ ਨਾਲ ਬਣਾਇਆ ਜਾਂਦਾ ਹੈ । ਇਹ ਚਟਨੀ ਸੈਂਕੜੇ ਕੀੜੀਆਂ ਦੇ ਅੰਡਿਆਂ ਤੋਂ ਬਣ ਦੀ ਹੈ । ਕੀੜੀ ਦੀ ਚਟਨੀ ਓਡੀਸ਼ਾ ਵਿੱਚ ਕਾਫੀ ਮਸ਼ਹੂਰ ਹੈ ।
ਓਡੀਸ਼ਾ ਖੇਤੀ ਅਤੇ ਇੰਡਸਟ੍ਰੀਅਲ ਯੂਨੀਵਰਸਿਟੀ ਭੁਵਨੇਸ਼ਵਰ ਨੇ ਕੀੜੀ ਦੀ ਚਟਨੀ ‘ਤੇ ਖੋਜ ਕੀਤੀ ਹੈ । ਇਸ ਵਿੱਚ ਪ੍ਰੋਟੀਨ,ਕੈਲਸ਼ੀਅਮ,ਜ਼ਿੰਕ,ਵਿਟਾਮਿਨ B-12,ਆਇਰਨ,ਪ੍ਰੋਟੇਸ਼ੀਅਮ ਵਰਗੇ ਪੋਸ਼ਕ ਪ੍ਰਦਾਰਥ ਸ਼ਾਮਲ ਹਨ। ਇਸ ਨੂੰ ਰੋਜ਼ ਖਾਉਣ ਨਾਲ ਕਈ ਫਾਇਦੇ ਹੁੰਦੇ ਹਨ ।
ਕੰਮ ਕਰਨ ਦੀ ਸ਼ਕਤੀ ਵੱਧ ਦੀ ਹੈ – ਇਸ ਚਟਨੀ ਵਿੱਚ ਐਂਟੀਬਾਇਓਟਿਕ ਅਤੇ ਐਂਟੀਫੰਗਲ ਗੁਣ ਹੁੰਦੇ ਹਨ ਜੋ ਇਮਯੂਨਿਟੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਇਹ ਗੁਣ ਸਰੀਰ ਦੀ ਬਿਮਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ ।
ਅੱਖਾਂ ਦੀ ਰੋਸ਼ਨੀ ਵੱਧ ਦੀ ਹੈ – ਕੀੜੀ ਦੀ ਚਟਨੀ ਨਾਲ ਅੱਖਾਂ ਦੀ ਰੋਸ਼ਨੀ ਵੱਧ ਦੀ ਹੈ । ਕੀੜੀ ਦੀ ਚਟਨੀ ਖਾਣ ਵਾਲੇ ਨੂੰ ਅੱਖਾਂ ਨਾਲ ਜੁੜੀ ਕੋਈ ਬਿਮਾਰ ਨਹੀਂ ਹੁੰਦੀ ਹੈ ।
ਸਰਦੀਆਂ ਵਿੱਚ ਫਾਇਦੇਮੰਦ – ਠੰਡ ਦੇ ਦਿਨਾਂ ਵਿੱਚ ਚਟਨੀ ਸ਼ਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਕੀੜੀ ਦੀ ਚਟਨੀ ਦੀ ਤਾਸੀਰ ਗਰਮ ਹੁੰਦੀ ਹੈ । ਇਸ ਲਈ ਸਰਦੀਆਂ ਵਿੱਚ ਖਾਸਤੌਰ ‘ਤੇ ਆਦੀਵਾਸੀ ਇਸ ਨੂੰ ਖਾਂਦੇ ਹਨ ।