The Khalas Tv Blog India ਕਰੋਨਾ ਕਰਕੇ ਹਰਿਆਣਾ ‘ਚ ਰੈਡ ਅਲਰਟ
India

ਕਰੋਨਾ ਕਰਕੇ ਹਰਿਆਣਾ ‘ਚ ਰੈਡ ਅਲਰਟ

‘ਦ ਖ਼ਾਲਸ ਬਿਊਰੋ : ਹਰਿਆਣਾ ਵਿੱਚ ਕਰੋਨਾ ਦੇ ਵੱਧਦੇ ਪ੍ਰਭਾਵ ਨੂੰ ਵੇਖਦਿਆਂ ਹਰਿਆਣਾ ਸਰਕਾਰ ਨੇ 11 ਜਿਲ੍ਹਿਆਂ ਵਿੱਚ ਰੈਡ ਅਲਰਟ ਦੇ ਆਦੇਸ਼ ਦੇ ਦਿੱਤੇ ਹਨ। ਪੰਚਕੂਲਾ,ਗੁਰੂਗ੍ਰਾਮ,ਫਰੀਦਾਬਾਦ,ਅੰਬਾਲਾ,ਸੋਨੀਪਤ,ਕਰਨਾਲ,ਪਾਨੀਪਤ,ਕੁਰਕਸ਼ੇਤਰ,ਯਮੁਨਾਨਗਰ,ਰੋਹਤਕ ਜਿਲ੍ਹਿਆਂ ਵਿੱਚ 12 ਜਨਵਰੀ ਤੱਕ ਸਪੋਰਟਸ ਕੰਪਲੈਕਸ, ਸਟੇਡੀਅਮ ਆਦਿ ਬੰਦ ਰਹਿਣਗੇ। ਕੇਵਲ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਹੀ ਪ੍ਰੈਕਟਿਸ ਕਰਨ ਦੀ  ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ 11 ਜਿਲ੍ਹਿਆ ਵਿੱਚ ਐਂਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ 50 ਫੀਸਦੀ ਸਟਾਫ ਨੂੰ ਹੀ ਦਫਤਰਾਂ ਵਿੱਚ ਆਉਣ ਦੀ ਆਗਿਆ ਹੋਵੇਗੀ। ਇਸ ਦੇ ਨਾਲ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਸਿਨੇਮਾ ਘਰ, ਸਰਕਾਰੀ ਤੇ ਪ੍ਰਾਈਵੇਟ ਕਾਲਜ  ਆਦਿ ਬੰਦ ਰਹਿਣਗੇ।

Exit mobile version