International

ਸੁਡਾਨ ਵਿੱਚ ਸ਼ਰਨਾਰਥੀ ਕੈਂਪ ‘ਤੇ ਬਾਗੀਆਂ ਦਾ ਹਮਲਾ, 400 ਦੀ ਮੌਤ

ਸੰਯੁਕਤ ਰਾਸ਼ਟਰ ਨੇ “ਭਰੋਸੇਯੋਗ ਸੂਤਰਾਂ” ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਸੁਡਾਨ ਵਿੱਚ ਬਾਗ਼ੀਆਂ ਨੇ ਇੱਕ ਸ਼ਰਨਾਰਥੀ ਕੈਂਪ ‘ਤੇ ਹਮਲੇ ਵਿੱਚ 400 ਤੋਂ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ।ਸੰਯੁਕਤ ਰਾਸ਼ਟਰ ਦੇ ਅਨੁਸਾਰ, ਇਹ ਹਮਲਾ ਸੁਡਾਨ ਵਿੱਚ ਸਰਗਰਮ ਇੱਕ ਬਾਗੀ ਸਮੂਹ, ਰੈਪਿਡ ਸਪੋਰਟ ਫੋਰਸ (RSF) ਦੁਆਰਾ ਕੀਤਾ ਗਿਆ ਸੀ।

ਪਿਛਲੇ ਹਫ਼ਤੇ, ਆਰਐਸਐਫ ਨੇ ਅਲ-ਫਾਸ਼ਰ ਸ਼ਹਿਰ ਦੇ ਆਲੇ-ਦੁਆਲੇ ਸ਼ਰਨਾਰਥੀ ਕੈਂਪਾਂ ‘ਤੇ ਜ਼ਮੀਨੀ ਅਤੇ ਹਵਾਈ ਹਮਲੇ ਵੀ ਕੀਤੇ। ਸੁਡਾਨ ਵਿੱਚ, ਦਾਰਫੁਰ ਦੇ ਕੰਟਰੋਲ ਲਈ ਬਾਗੀ ਸਮੂਹ ਆਰਐਸਐਫ ਅਤੇ ਸੁਡਾਨੀ ਫੌਜ ਵਿਚਕਾਰ ਜੰਗ ਚੱਲ ਰਹੀ ਹੈ। ਅਪ੍ਰੈਲ 2023 ਤੋਂ ਦੋਵਾਂ ਵਿਚਕਾਰ ਸੱਤਾ ਲਈ ਖੂਨੀ ਸੰਘਰਸ਼ ਚੱਲ ਰਿਹਾ ਹੈ। ਇਸ ਕਾਰਨ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ।

ਸੰਯੁਕਤ ਰਾਸ਼ਟਰ ਨੇ ਵੀਰਵਾਰ ਅਤੇ ਸ਼ਨੀਵਾਰ ਵਿਚਕਾਰ 148 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।