Punjab

ਆਮ ਆਦਮੀ ਪਾਰਟੀ ‘ਚ ਬਗਾਵਤ ਸ਼ੁਰੂ? ਵੱਡੇ ਕਾਂਗਰਸੀ ਲੀਡਰ ਨੇ ਆਪ ਵਿਧਾਇਕ ਦੇ ਬਿਆਨ ਤੇ ਕੀਤਾ ਦਾਅਵਾ

ਬਿਉਰੋ ਰਿਪੋਰਟ – ਗੁਰਦਾਸਪੁਰ ਤੋਂ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਵਿਚ ਬਗਾਵਤ ਸ਼ੁਰੂ ਹੋ ਗਈ ਹੈ। ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਆਪਣੇ ਐਕਸ ਅਕਾਉਂਟ ‘ਤੇ ਇਕ ਬਿਆਨ ਸਾਂਝਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਾਬ੍ਹ, ਹੁਣ ਤਾਂ ਤੁਹਾਡੇ ਖੁਦ ਦੇ ਵਿਧਾਇਕ ਵੀ ਇਹ ਮੰਨ ਰਹੇ ਹਨ ਕਿ ਤੁਹਾਡੀ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ੍ਹ ਰਹਿ ਕੇ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਬਣ ਰਹੀ ਹੈ। ਪੰਜਾਬ ਦੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਹੋਰ ਬੁਰੇ ਹਾਲਾਤਾਂ ਤੋਂ ਬਚ ਸਕੇ। ਰੰਧਾਵਾ ਨੇ ਕੁੰਵਰ ਵਿਜੇ ਪ੍ਰਤਾਪ ਦਾ ਇਕ ਬਿਆਨ ਸਾਂਝਾ ਕੀਤਾ ਹੈ ਜਿਸ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਕਈ ਵਾਰ ਕਹਿ ਚੁੱਕੇ ਹਨ ਕਿ ਪੰਜਾਬ ਵਿਚ ਮੱਧ ਕਾਲੀ ਚੋਣਾਂ ਹੋਣਗੀਆਂ ਤੇ ਜਲਦੀ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਟੁੱਟਣਗੇ।

ਇਹ ਵੀ ਪੜ੍ਹੋ – ਅਮਰੀਕਾ ਤੋਂ ਦੋ ਹੋਰ ਜਹਾਜ਼ ਭਾਰਤ ਉੱਡਣ ਨੂੰ ਤਿਆਰ