ਬਿਉਰੋ ਰਿਪੋਰਟ: ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਤੋਂ ਲਾਈਵ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਸਿੰਘ ਸਾਹਿਬ ਨੇ 30 ਤਰੀਕ ਫੈਸਲੇ ਲਈ ਰੱਖੀ ਸੀ, ਉਸ ਤੋਂ ਬਾਅਦ ਹੀ ਅਸੀਂ ਕੋਈ ਕਦਮ ਚੁੱਕਣਾ ਸੀ। ਸੋ ਸਿੰਘ ਸਾਹਿਬਾਨਾਂ ਦੇ ਫੈਸਲੇ ਤੋਂ ਬਾਅਦ ਅਸੀਂ ਆਪਣੀ ਅਗਲੀ ਰਣਨੀਤੀ ਬਣਾਈ ਹੈ। ਅਸੀਂ ਹੁਣ ਅਕਾਲੀ ਦਲ ਸੁਧਾਰ ਲਹਿਰ ਦੇ ਤਹਿਤ ਜ਼ਿਲ੍ਹਿਆਂ ਵਿੱਚ ਜਾਵਾਂਗੇ, ਜਿਲ੍ਹਿਆਂ ਦੀਆਂ ਮੀਟਿੰਗਾਂ ਕਰਾਂਗੇ। ਹਰੇਕ ਜ਼ਿਲ੍ਹੇ ਵਿੱਚ ਆਬਜ਼ਰਵਰ ਲਾਏ ਜਾਣਗੇ, ਕੋਆਰਡੀਨੇਸ਼ਨ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਇਸ ਤਰ੍ਹਾਂ ਅਸੀਂ ਸ਼ੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਵਿਸਤਾਰ ਕਰਾਂਗੇ।
ਇਸ ਤੋਂ ਇਲਾਵਾ ਬਾਗ਼ੀ ਧੜੇ ਨੇ ਪੰਜਾਬ ਦੇ ਭਖਦੇ ਮੁੱਦਿਆਂ ਬਾਰੇ ਵੀ ਵਿਚਾਰਾਂ ਕੀਤੀਆਂ ਹਨ। ਪੰਜਾਬ ਦੇ ਸਭ ਤੋਂ ਵੱਡੇ ਸੰਕਟ ਦੀ ਚਰਚਾ ਕਤੀ ਗਈ ਗਹੈ ਜੋ ਕਿ ਪਾਣੀਆਂ ਦਾ ਹੈ, ਚਾਹੇ ਉਹ ਗਰਾਊਂਡ ਵਾਟਰ ਹੋਵੇ ਜੋ ਆਪਣੇ ਪੱਧਰ ਤੋਂ ਕਾਫੀ ਥੱਲੇ ਚਲਾ ਗਿਆ ਹੈ ਜਾਂ ਦਰਿਆਵਾਂ ਦਾ ਪਾਣੀ ਹੋਵੇ ਜੋ ਕਿ ਗੰਦਾ ਹੋ ਗਿਆ। ਬਾਗੀ ਧੜੇ ਦਾ ਮੰਨਣਾ ਹੈ ਕਿ ਸਰਕਾਰ ਕੋਲੋਂ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ।
ਇਸ ਦੇ ਇਲਾਵਾ ਪੰਜਾਬ ਵਿੱਚ ਚੱਲ ਰਹੇ NHAI ਦੇ ਮਸਲੇ ਬਾਰੇ ਵੀ ਚਰਚਾ ਹੋਈ ਹੈ। ਬਾਗੀ ਧੜੇ ਨੇ ਕਿਹਾ ਕਿ ਪੰਜਾਬ ਅੰਦਰ NHAI ਦੇ ਕਈ ਪ੍ਰੋਜੈਕਟਸ ਬੰਦ ਹੋ ਗਏ, ਕਈ ਵਿਕਾਸ ਕਾਰਜ ਪਿੱਛੇ ਹਟਾ ਲਏ ਗਏ ਹਨ। ਇਹ ਮੁੱਦਾ ਏਨਾ ਵਿਗੜ ਗਿਆ ਹੈ ਕਿ ਪੰਜਾਬ ਦੇ ਹਾਈਵੇਅਜ਼ ਨੂੰ ਲੈ ਕੇ ਮੋਦੀ ਨੂੰ ਮੀਟਿੰਗ ਕਰੀਨ ਪਈ, ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲੋਂ ਇਹ ਮੁੱਦਾ ਵੀ ਸੰਭਾਲ ਨਹੀਂ ਹੋਇਆ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਿਚਾਰ ਕਰੇਗੀ।