‘ਦ ਖ਼ਾਲਸ ਬਿਊਰੋ : ਪੰਜਾਬ ਤੇ ਦਿੱਲੀ ਸਰਕਾਰ ਦੇ ਨੋਲੇਜ ਸ਼ੇਅਰਿੰਗ ਐਗਰੀਮੈਂਟ ਦਸਤਖਤ ਕਰਦਿਆਂ ਹੀ ਇਸ ਤੇ ਪ੍ਰਤੀ ਕਰਮ ਆਉਣੇ ਸ਼ੁਰੂ ਹੋ ਗਏ ਹਨ ਤੇ ਇੱਕ ਤਰਾਂ ਨਾਲ ਵਿ ਰੋਧੀ ਪਾਰਟੀਆਂ ਨੇ ਸੂਬਾ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ । ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦਿਨ ਨੂੰ ਪੰਜਾਬ ਲਈ ਕਾਲਾ ਦਿਨ ਜਸਿਆ ਹੈ ।ਆਪਣੇ ਟਵਿਟਰ ਅਕਾਉਂਟ ਤੇ ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਟੈਗ ਕੀਤਾ ਹੈ ਤੇ ਲਿੱਖਿਆ ਹੈ ਕਿ ਭਗਵੰਤ ਮਾਨ ਨੇ ਅੱਜ ਐਮਓਯੂ ਦਸਤਖਤ ਕਰਕੇ ਪੰਜਾਬ ਵਿੱਚ ਦਿੱਲੀ ਸਰਕਾਰ ਦੀ ਦਖਲਅੰਦਾਜ਼ੀ ਨੂੰ ਸੰਸਥਾਗਤ ਰੂਪ ਦਿੱਤਾ। ਮੁੱਖ ਦਫਤਰ ਚੰਡੀਗੜ੍ਹ ਵਿੱਚ ਅੱਜ ਦੁਪਹਿਰ 3 ਵਜੇ ਵਿਖੇ ਇਸ ਮੁੱਦੇ ‘ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਾਂਗਾ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਵਿਸ਼ੇ ਤੇ ਆਪਣੇ ਵਿਚਾਰ ਇੱਕ ਟਵੀਟ ਰਾਹੀਂ ਸਾਂਝੇ ਕੀਤੇ ਹਨ ਤੇ ਇਸ ਮਾਮਲੇ ਤੇ ਕੋਰਟ ਤੱਕ ਜਾਣ ਦੀ ਵੀ ਗੱਲ ਆਖ ਦਿੱਤੀ ਹੈ ।ਉਹਨਾਂ ਦੇ ਕਈ ਟਵੀਟ ਆਏ ਨੇ ਤੇ ਆਪਣੇ ਪਹਿਲੇ ਟਵੀਟ ਵਿੱਚ ਉਹ ਲਿੱਖਦੇ ਹਨ ਕਿ ਆਮ ਆਦਮੀ ਪਾਰਟੀ ਪੰਜਾਬ ਨੇ ਉਹਨਾਂ ਲੋਕਾਂ ਨੂੰ ਛੱਡ ਕੇ ਸਵੈ-ਹਿੱਤ ਅਤੇ ਸ਼ਕਤੀ ਦੀ ਚੋਣ ਕੀਤੀ ਹੈ ਜਿਹਨਾਂ ਦੀ ਉਹਨਾਂ ਨੇ ਨੁਮਾਇੰਦਗੀ ਕਰਨ ਦਾ ਐਲਾਨ ਕੀਤਾ ਸੀ। ਇਹ ਸਮਝੌਤਾ ਬੁਨਿਆਦੀ ਤੌਰ ‘ਤੇ ਲੋਕਤੰਤਰ ਵਿਰੋਧੀ ਹੈ।ਆਪਣੇ ਅਗਲੇ ਟਵੀਟਾਂ ਵਿੱਚ ਉਹਨਾਂ ਲਿਖਿਆ ਹੈ ਕਿ ਇਸ ਤੋਂ ਇਲਾਵਾ, ਇਹ ਸਮਝੌਤਾ ਕਿਸੇ ਵੀ ਕੰਮ ਨੂੰ ਸਾਂਝਾ ਕਰਨ ਤੋਂ ਰੋਕਦਾ ਹੈ ਜੋ “ਬੌਧਿਕ ਸੰਪੱਤੀ ਦੇ ਅਧਿਕਾਰਾਂ ਨੂੰ ਨੁਕਸਾਨ” ਪਹੁਚਾਉਂਦਾ ਹੋਵੇ। ਇਹ ਗੈਰ-ਜਮਹੂਰੀ ਹੈ ਅਤੇ ਜੇਕਰ ਇਸ ਸਮਝੌਤੇ ‘ਤੇ ਦਸਤਖਤ ਕੀਤੇ ਜਾਂਦੇ ਹਨ ਤਾਂ ਮੈਂ ਲੜਾ ਈ ਨੂੰ ਸਰਵਉੱਚ ਅਦਾਲਤ ਤੱਕ ਲੈ ਕੇ ਜਾਵਾਂਗਾ।
ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਵਿਚਕਾਰ ਪ੍ਰਸਤਾਵਿਤ ਸਮਝੌਤਾ 1846 ਵਿੱਚ ਲਾਹੌਰ ਦਰਬਾਰ ਦੁਆਰਾ ਮਹਾਰਾਜੇ ਦੀ “ਰੱਖਿਆ” ਲਈ ਅੰਗਰੇਜ਼ਾਂ ਨੂੰ ਸੱਦਾ ਦੇਣ ਦੇ ਸਮਾਨ ਹੈ। ਇਹ ਪੰਜਾਬ ਸਰਕਾਰ ਦੀ ਤਰਫੋਂ ਆਪਣੇ ਲੋਕਾਂ ਪ੍ਰਤੀ ਜਿੰਮੇਵਾਰੀ ਨੂੰ ਪੂਰਨ ਤੌਰ ‘ਤੇ ਤਿਲਾਂਜਲੀ ਦੇਣ ਦੇ ਤੁੱਲ ਹੈ ।
ਇਸ ਤੋਂ ਇਲਾਵਾ ਕਾਂਗਰਸੀ ਨੇਤਾ ਸੁੱਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਇਹ ਸਿਰਫ਼ ਪੰਜਾਬ ਦੀ ਨੌਕਰਸ਼ਾਹੀ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨੂੰ ਕਮਾਂਡ ਸੌਂਪਣ ਦੀ ਚਾਲ ਹੈ।ਦਿੱਲੀ ਦੇ ਮੁੱਖ ਮੰਤਰੀ ਨੂੰ ਟੈਗ ਕਰਦੇ ਹੋਏ ਤੇ ਉਹਨਾਂ ਦੀ ਤਸਵੀਰ ਸਾਂਝੀ ਕਰਦੇ ਬੋਏ ਖਹਿਰਾ ਲਿਖਦੇ ਹਨ ਕਿ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਸਨੇ ਹਾਲ ਹੀ ਵਿੱਚ ਸੀਐਸ ਅਤੇ ਪਾਵਰ ਸਕੱਤਰ ਨੂੰ ਦਿੱਲੀ ਤਲਬ ਕੀਤਾ। ਉਹ ਇੱਕ ਗੈਰ-ਕਾਨੂੰਨੀਤਾ ਨੂੰ ਜਾਇਜ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ! ਇੱਕ ਹੋਰ “ਬਦਲਾਵ”
ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਵੀ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਵਿੱਚ ਹੋਏ ਸਮਝੋਤੇ ਨੂੰ ਲੈ ਪੰਜਾਬ ਸਰਕਾਰ ਨੂੰ ਘੇਰਿਆ ਹੈ ਤੇ ਟਵੀਟ ਕੀਤਾ ਹੈ ਕਿ ਮਾਨ ਸਾਹਿਬ , ਸਿੱਧਾ ਹੀ ਕਹਿ ਦਿਓ ਕਿ ਪੰਜਾਬ ਨੂੰ ਹੁਣ ਦਿੱਲੀ ਤੋਂ ਕੇਜਰੀਵਾਲ ਸਾਹਿਬ ਚਲਾਉਣਗੇ ।
ਇਸ ਤੋਂ ਇਲਾਵਾ ਉਹਨਾਂ ਇੱਕ ਹੋਰ ਟਵੀਟ ਵਿੱਚ ਪੰਜਾਬ ਦੇ ਇੱਕ ਸਕੂਲ ਦੀ ਵੀਡੀਉ ਪਾ ਕੇ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਨ ਕੀਤਾ ਹੈ ਕਿ ਮਾਨ ਸਾਹਿਬ ਜੇਕਰ ਮਾਡਲ ਹੀ ਦੇਖਣਾ ਸੀ ਤਾਂ ਇਹੋ ਜਿਹੇ ਕਿੰਨੇ ਹੀ ਸਕੂਲ ਪੰਜਾਬ ਵਿੱਚ ਹਨ ਜੋ ਦੇਸ਼ ਦੇ ਕਿਸੇ ਵੀ ਸਕੂਲ ਨਾਲ਼ੋਂ ਵਧਿਆ ਹਨ । ਸਾਡੇ ਪੰਜਾਬ ਦੇ ਅਧਿਆਪਕ ਵੀ ਬਹੁਤ ਹੀ ਵਧੀਆ ਹਨ । ਹੁਣ ਤੁਸੀ ਪੰਜਾਬ ਦੇ ਮੁੱਖ ਮੰਤਰੀ ਹੋ ਕਿਰਪਾ ਕਰਕੇ ਕੇਜਰੀਵਾਲ ਜੀ ਦੇ ਮਾਡਲ ਦੀ ਮਾਰਕਟਿੰਗ ਕਰਨ ਦੀ ਥਾਂ ਤੇ ਪੰਜਾਬ ਦੇ ਇਨ੍ਹਾਂ ਸਕੂਲਾਂ ਦੀ ਤਰੀਫ ਕਰੋ