India

ਚੋਣ ਕਮਿਸ਼ਨ ਦੇ ਐਲਾਨ ਉਤੇ ਵੱਖੋ-ਵੱਖ ਲੀਡਰਾਂ ਦਾ ਪ੍ਰਤੀਕਰਮ

‘ਦ ਖਾਲਸ ਬਿਉਰੋ : ਚੋਣ ਕਮਿਸ਼ਨ ਵਲੋਂ ਪੰਜ ਰਾਜਾਂ ਵਿੱਚ ਚੋਣਾਂ ਦੀ ਰੂਪ-ਰੇਖਾ ਐਲਾਨਣ ਦੇ ਨਾਲ ਹੀ ਅੱਲਗ-ਅੱਲਗ ਸਿਆਸੀ ਹਸਤੀਆਂ ਵਲੋਂ ਆਪੋ-ਆਪਣੇ ਮਾਧਿਅਮਾਂ ਰਾਹੀਂ ਆਪਣੇ ਵਿਚਾਰ ਰੱਖਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ।  ਆਮ ਆਦਮੀ ਪਾਰਟੀ ਲੀਡਰ ਭਗਵੰਤ ਮਾਨ ਨੇ ਇਕ ਟਵੀਟ ਰਾਹੀਂ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ 14 ਫ਼ਰਵਰੀ ਨੂੰ ,ਪੰਜਾਬ ਦੀ ਆਪਣੇ ਹੱਥਾਂ ਨਾਲ ਕਿਸਮਤ ਲਿਖਣ ਦੀ ਤਾਰੀਖ਼ ਦਸਿਆ ਹੈ ਤੇ ਤਿਆਰ ਰਹਿਣ ਲਈ ਕਿਹਾ ਹੈ।10 ਮਾਰਚ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ ਦਾ ਦਿਨ ਦਸਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਕੀਤੀ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵੀਟ ਕਰਦੇ ਹੋਏ ਇਸ ਨੂੰ ਬਿਹਤਰ ਦਸਿਆ ਹੈ।ਉਹਨਾਂ ਲਿਖਿਆ ਹੈ ਕਿ ਅਸੀਂ ਸਾਰੇ ਵੱਡੇ ਦਿਨ ਲਈ ਤਿਆਰ ਹਾਂ ਜੋ ਪੰਜਾਬ ਦੇ ਭਵਿੱਖ ਦਾ ਫੈਸਲਾ ਕਰੇਗਾ।

ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਲੋਕਤੰਤਰ ਦੇ ਕਾਰਨੀਵਲ ਵਿੱਚ ਪੂਰੀ ਭਾਵਨਾ ਨਾਲ ਹਿੱਸਾ ਲੈਣ ਅਤੇ ਨਾਲ ਹੀ ਕੋਵਿਡ ਨਾਲ ਸਬੰਧਤ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਨ।

ਆਮ ਆਦਮੀ ਪਾਰਟੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਤਿਆਰ ਹੈ।

ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਕ ਟਵੀਟ ਵਿੱਚ

ਲਿਖਿਆ ਹੈ ਕਿ 14 ਫ਼ਰਵਰੀ 2022 ਨੂੰ ਪੰਜਾਬ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਮੈਨੂੰ ਯਕੀਨ ਹੈ ਕਿ ਪੰਜਾਬ ਦੇ ਲੋਕ ਲੋਕ-ਹਿਤਾਂ ਦੇ ਰਖ਼ਵਾਲੇ ਅਕਾਲੀ-ਬਸਪਾ ਨੂੰ ਵੱਡੀ ਜਿੱਤ ਦਿਵਾਉਣਗੇ ਤੇ ਮੁੜ ਤੋਂ ਸੂਬੇ ‘ਚ ਭਾਈਚਾਰਕ ਸਾਂਝ ਤੇ ਅਮਨ-ਸ਼ਾਂਤੀ ਵਾਲ਼ਾ ਮਾਹੌਲ ਹੋਵੇਗਾ ਤੇ ਪੂਰਾ ਪੰਜਾਬ ਖੁਸ਼ਹਾਲੀ ਸੰਗ ਮਹਿਕੇਗਾ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵੀਟਰ ਅਕਾਉਂਟ ਤੇ ਲਿਖਿਆ ਹੈ ਕਿ ਅਸੀਂ 14 ਫਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਦਾ ਸੁਆਗਤ ਕਰਦੇ ਹਾਂ। ਇਹ ਰਾਜ ਵਿੱਚ ਅਰਾਜਕਤਾ, ਅਰਾਜਕਤਾ, ਭੰਬਲਭੂਸੇ ਅਤੇ ਕੁਸ਼ਾਸਨ ਦੇ ਅੰਤ ਦਾ ਸੰਕੇਤ ਹੈ। ਪੰਜਾਬੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਵਚਨਬੱਧ, ਮਜ਼ਬੂਤ, ਸਥਿਰ ਅਤੇ ‘ਵਿਕਾਸ-ਮੁਖੀ’ ਅਕਾਲੀ-ਬਸਪਾ ਸਰਕਾਰ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ।