Punjab

‘ਆਪ’ ਦਾ ਜ਼ਿਆਦਾ ਚਿਰ ਤੱਕ ਬਚਣਾ ਹੈ ਔਖਾ – ਚੀਮਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪ ਵੱਲੋਂ ਅੱਜ ਆਪਣੇ 10 ਉਮੀਦਵਾਰਾਂ ਦੀ ਜਾਰੀ ਕੀਤੀ ਗਈ ਲਿਸਟ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਆਪ ਦੇ ਵਿਧਾਇਕ ਬੋਰੀਆ-ਬਿਸਤਰਾ ਚੁੱਕ ਕੇ ਭੱਜਣਾ ਸ਼ੁਰੂ ਹੋ ਗਏ ਹਨ, ਇਨ੍ਹਾਂ ਨੂੰ ਡਰ ਪੈ ਗਿਆ ਸੀ ਕਿ ਇਸ ਤੋਂ ਪਹਿਲਾਂ ਸਾਰੇ ਭੱਜ ਜਾਣ, ਤੁਰੰਤ ਟਿਕਟਾਂ ਅਨਾਊਂਸ ਕਰ ਦਿੱਤੀਆਂ ਜਾਣ। ਮੈਨੂੰ ਹਾਲੇ ਵੀ ਸ਼ੱਕ ਹੈ ਕਿ ਇਨ੍ਹਾਂ ਵਿੱਚੋਂ ਕੁੱਝ ਵਿਧਾਇਕ ਟਿਕਟ ਲੈ ਕੇ ਫਿਰ ਵੀ ਭੱਜ ਸਕਦੇ ਹਨ। ਇਹ ਪਾਰਟੀ ਹੁਣ ਬਚਦੀ ਨਹੀਂ ਹੈ। ਇਸ ਪਾਰਟੀ ਦਾ ਜ਼ਿਆਦਾਤਾਰ ਬਚ ਕੇ ਰਹਿਣਾ ਹੁਣ ਮੁਸ਼ਕਿਲ ਹੈ।

ਦਰਅਸਲ, ਆਮ ਆਦਮੀ ਪਾਰਟੀ, ਪੰਜਾਬ ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ।