India

ਕੋਰੋਨਾ ਨਾਲ ਨਜਿੱਠਣ ਲਈ ਆਰਬੀਆਈ ਨੇ ਦਿੱਤੇ 50 ਹਜ਼ਾਰ ਕਰੋੜ ਰੁਪਏ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਕਾਲ ਨਾਲ ਜੂਝ ਰਹੀਆਂ ਐਂਮਰਜੈਂਸੀ ਸੇਵਾਵਾਂ ਦੀ ਮਜ਼ਬੂਤੀ ਲਈ ਰਿਜ਼ਰਵ ਬੈਂਕ ਨੇ 50 ਹਜ਼ਾਰ ਕਰੋੜ ਰੁਪਏ ਦਿੱਤੇ ਹਨ। ਇਕ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੰਦਿਆਂ ਰਾਜਪਾਲ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਰਾਸ਼ੀ ਨਾਲ ਬੈਂਕ ਟੀਕਾ ਨਿਰਮਾਤਾ, ਟੀਕਾ ਟ੍ਰਾਂਸਪੋਰਟ, ਨਿਰਯਾਤ ਕਰਨ ਵਾਲਿਆਂ ਨੂੰ ਅਸਾਨ ਕਿਸ਼ਤਾਂ ਵਿਚ ਕਰਜ਼ੇ ਪ੍ਰਦਾਨ ਕੀਤੇ ਜਾਣਦੇ।

ਹਸਪਤਾਲਾਂ, ਸਿਹਤ ਸੇਵਾਵਾਂ ਦੇਣ ਵਾਲਿਆਂ ਨੂੰ ਵੀ ਇਸਦਾ ਲਾਭ ਹੋਵੇਗਾ। ਆਰਬੀਆਈ ਦੇ ਗਵਰਨਰ ਨੇ ਪ੍ਰਚੂਨ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਸ਼ਕਤੀਤਿਕੰਤ ਦਾਸ ਨੇ ਕਿਹਾ ਕਿ ਮੁੰਢਲੇ ਸੈਕਟਰਾਂ ਨੂੰ ਬਿਨਾਂ ਦੇਰੀ ਕਰਜ਼ੇ ਅਤੇ ਹੋਰ ਰਾਹਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਤਿ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਆਰਥਿਕਤਾ ਸੁਧਰੀ ਹੈ ਪਰ ਦੂਜੀ ਲਹਿਰ ਨੇ ਕਈ ਸੰਕਟ ਪੈਦਾ ਕੀਤੇ ਹਨ।