India

RBI ਦਾ ਪਹਿਲਾ ਕੰਮ ਦੇਸ਼ ਦਾ ਵਿਕਾਸ ਕਰਨਾ ਹੈ:- ਭਾਰਤੀ ਰਿਜ਼ਰਵ ਬੈਂਕ

‘ਦ ਖ਼ਾਲਸ ਬਿਊਰੋ :- ਦੇਸ਼ ਦੇ ਸਭ ਤੋਂ ਵੱਡੇ ਬੈਂਕ “ਭਾਰਤੀ ਰਿਜ਼ਰਵ ਬੈਂਕ” (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਹੈ ਕਿ ਮੌਜੂਦਾ ਸੰਕਟ ‘ਕੋਵਿਡ-19’ ਦੇ ਕਾਰਨ ਸਾਡੇ ਬੈਂਕ ਨੇ ਦੇਸ਼ ਦੇ ਤੰਤਰ ਨੂੰ ਸੁਰੱਖਿਅਤ ਰੱਖਣ ਤੇ ਅਰਥਵਿਵਸਥਾ ‘ਚ ਇੱਕ ਅਹਿਮ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ RBI ਲਈ ਦੇਸ਼ ਦਾ ਵਿਕਾਸ ਸਭ ਤੋਂ ਪਹਿਲਾਂ ਹੈ। ਵਿੱਤੀ ਸਥਿਤਰਤਾ ਵੀ ਸਥਿਰਤਾ ਵੀ ਓਨੀ ਹੀ ਜ਼ਰੂਰੀ ਹੈ। RBI ਨੇ ਸੰਕਟ ਵੇਲੇ ਪੈਦਾ ਹੋਈਆਂ ਚੁਣੌਤੀਆਂ ਤੇ ਜੋਖ਼ਮਾਂ ਦੀ ਪਛਾਣ ਲਈ ਆਪਣੇ ਨਿਗਰਾਨੀ ਤੰਤਰ ਨੂੰ ਮਜ਼ਬੂਤ ਕੀਤਾ ਹੈ।

ਦਾਸ ਨੇ ਕਿਹਾ ਕਿ RBI ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ਬੈਂਕਾਂ ਦੇ ਲਿਹਾਜ ਤੋਂ ਹੱਲ ਕੱਢਣ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਆਉਂਦੇ ਸਮੇਂ ‘ਚ RBI ਨੂੰ ਹਾਲਾਤ ਮੁਤਾਬਕ ਕਦਮ ਚੁੱਕਣੇ ਪੈਣਗੇ ਕਿਉਂਕਿ ਭਵਿੱਖ ਵਿੱਚ ਹਾਲਾਤ ਕਿਹੋ ਜਿਹੇ ਹੋਣਗੇ, ਇਸ ਬਾਰੇ ਫਿਲਹਾਲ ਕਹਿਣਾ ਔਖਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ NPA ਵਧੇਗਾ ਪਰ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਤਾਲਾਬੰਦੀ ਹਟਣ ਤੋਂ ਬਾਅਦ ਭਾਰਤੀ ਆਰਥਿਕਤਾ ਦੀ ਵਾਪਸੀ ਨਾਲ ਆਮ ਵਾਂਗ ਹੋਣ ਦੇ ਸੰਕੇਤ ਮਿਲ ਰਹੇ ਹਨ।