ਬਿਉਰੋ ਰਿਪੋਰਟ – ਪੰਜਾਬ ਬੀਜੇਪੀ ਸੂਬਾ ਪ੍ਰਧਾਨ ਸੁਨੀਲ ਜਾਖੜ (PUNJAB BJP PRESIDENT SUNIL JAKHAR) ਦੀ ਗੈਰ ਹਾਜ਼ਰੀ ਵਿਚਾਲੇ ਕੇਂਦਰੀ ਰੇਲ ਮੰਤਰੀ ਰਵਨੀਤ ਬਿੱਟੂ (Ravneet Singh Bittu)ਦੀ ਪਾਰਟੀ ਦੇ ਅੰਦਰ ਸੂਬਾ ਪ੍ਰਧਾਨ ਬਣਨ ਦੀਆਂ ਅਵਾਜ਼ਾ ਉੱਠਣੀਆਂ ਸ਼ੁਰੂ ਹੋਈਆਂ ਹਨ । ਜਲੰਧਰ ਤੋਂ ਸਾਬਕਾ ਐੱਮਪੀ ਅਤੇ ਬੀਜੇਪੀ ਦੇ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਇਸ ਵੱਲ ਇਸ਼ਾਰਾ ਵੀ ਕਰ ਦਿੱਤਾ ਹੈ । ਲੁਧਿਆਣਾ ਤੋਂ ਜਲੰਧਰ ਗੱਡੀ ਵਿੱਚ ਰਵਨੀਤ ਸਿੰਘ ਬਿੱਟੂ ਨਾਲ ਬੈਠੇ ਰਿੰਕੂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਰਿੰਕੂ ਨੇ ਕਿਹਾ ਤੁਸੀਂ ਸਾਡੇ ਲੀਡਰ ਹੋ,ਤੁਹਾਡੀ ਅਗਵਾਈ ਵਿੱਚ ਅਸੀਂ ਅੱਗੇ ਵਧਾਂਗੇ । ਤੁਹਾਡੀ ਸਾਰੇ ਸੀਨੀਅਰ ਲੀਡਰ ਤਾਰੀਫ ਕਰ ਰਹੇ ਹਨ । ਜਵਾਬ ਵਿੱਚ ਬਿੱਟੂ ਕਹਿੰਦੇ ਹਨ ਹਰਿਆਣਾ ਦੀ ਜਿੱਤ ਦਾ ਅਸੀਂ ਜਸ਼ਨ ਬਣਾ ਰਹੇ ਹਾਂ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਜਿੱਤ ਹਾਸਲ ਕਰਾਂਗੇ । ਰਵਨੀਤ ਸਿੰਘ ਬਿੱਟੂ ਆਪ ਕਾਰ ਚਲਾਉਂਦੇ ਹੋਏ ਜਲੰਧਰ ਪਹੁੰਚੇ ਸਨ ਉਨ੍ਹਾਂ ਦੇ ਨਾਲ ਮਨੋਰੰਜਨ ਕਾਲੀਆ ਅਤੇ ਕਰਮਜੀਤ ਕੌਰ ਚੌਧਵੀ ਸਨ ।
ਉਧਰ ਗੱਡੀ ਵਿੱਚ ਬਿੱਟੂ ਨਾਲ ਬੈਠੇ ਮਨੋਰੰਜਨ ਕਾਲੀਆ ਨੇ ਇੱਕ ਟੀਵੀ ਚੈੱਨਲ ਨਾਲ ਗੱਲ ਕਰਦੇ ਹੋਏ ਕਿਹਾ ਬਿੱਟੂ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਆਏ ਸਨ ਇਸ ਨੂੰ ਕਿਸੇ ਹੋਰ ਗੱਲ ਨਾਲ ਨਾ ਜੋੜਿਆ ਜਾਵੇ,ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਮੈਂਬਰਸ਼ਿੱਪ ਬਣਾਉਣ ਤੋਂ ਬਾਅਦ ਨਵੇਂ ਸੂਬਾ ਪ੍ਰਧਾਨ ਦੀ ਚੋਣ ਹੋਣੀ ਹੈ । ਸੁਸ਼ੀਲ ਕੁਮਾਰ ਰਿੰਕੂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਨੂੰ ਵੇਖ ਕੇ ਹਰ ਕੋਈ ਅੰਦਾਜ਼ਾ ਲਾ ਸਕਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਬੀਜੇਪੀ ਵਿੱਚ ਰਵਨੀਤ ਸਿੰਘ ਬਿੱਟੂ ਦਾ ਨਾਂ ਅੱਗੇ ਵਧਾ ਕੇ ਪਾਰਟੀ ਨੂੰ ਵਕਰਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ । ਇਹ ਸੁਨੇਹਾ ਕਿਧਰੇ ਨਾ ਕਿਧਰੇ ਸੁਨੀਲ ਜਾਖੜ ਲਈ ਵੀ ਹੈ ।
ਸੁਨੀਲ ਜਾਖੜ ਲਗਾਤਾਰ ਪਾਰਟੀ ਦੀਆਂ ਮੀਟਿੰਗਾਂ ਤੋਂ ਨਰਾਜ਼ਗੀ ਦੀ ਵਜ੍ਹਾ ਕਰਕੇ ਗੈਰ ਹਾਜ਼ਰ ਹਨ । ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ,ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਪੰਜਾਬ ਨੂੰ ਲੈਕੇ ਆਪਣਾ ਨਜ਼ਰੀਆ ਬਦਲਣ ਦੀ ਅਪੀਲ ਕੀਤੀ ਸੀ । ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ ਅਤੇ ਸੌਦਾ ਸਾਧ ਨੂੰ ਵਾਰ-ਵਾਰ ਮਿਲ ਰਹੀ ਪੈਰੋਲ ਤੇ ਵੀ ਕਰੜਾ ਇਤਰਾਜ਼ ਜ਼ਾਹਿਰ ਕੀਤਾ ਸੀ ।