India Punjab

ਰਾਜਸਭਾ ਲਈ ਐਲਾਨੇ 9 ਉਮੀਦਵਾਰਾਂ ‘ਚ ਬਿੱਟੂ ਦਾ ਨਾਂ ! ਇਸ ਸੂਬੇ ਤੋਂ ਹੋਣਗੇ ਪਾਰਟੀ ਦੇ ਉਮੀਦਵਾਰ

 

ਬਿਉਰੋ ਰਿਪੋਰਟ – ਬੀਜੇਪੀ ਨੇ ਰਾਜਸਭਾ ਦੇ ਲਈ 9 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ । ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਉਮੀਦਵਾਰ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਈ ਕਿਰਨ ਚੌਧਰੀ ਨੂੰ ਹਰਿਆਣਾ ਤੋਂ ਰਾਜਸਭਾ ਦਾ ਉਮੀਦਵਾਰ ਬਣਾਇਆ ਗਿਆ ਹੈ ਅੱਜ ਹੀ ਉਨ੍ਹਾਂ ਨੇ ਵਿਧਾਇਕੀ ਤੋਂ ਅਸਤੀਫ਼ਾ ਦਿੱਤਾ ਸੀ ਜਿਸ ਨੂੰ ਹਰਿਆਣਾ ਦੇ ਸਪੀਕਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ।

ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਲੋਕਸਭਾ ਚੋਣ ਹਾਰ ਗਏ ਸਨ ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਾਅਦੇ ਮੁਤਾਬਿਕ ਉਨ੍ਹਾਂ ਨੂੰ ਕੇਂਦਰ ਵਿੱਚ ਮੰਤਰੀ ਦਾ ਅਹੁਦਾ ਦਿੱਤਾ ਸੀ । ਇਸ ਲਿਹਾਜ਼ ਦੇ ਨਾਲ ਬਿੱਟੂ ਦਾ 6 ਮਹੀਨੇ ਦੇ ਅੰਦਰ ਕਿਸੇ ਹੀ ਸਦਨ ਦਾ ਮੈਂਬਰ ਬਣਨਾ ਜ਼ਰੂਰੀ ਸੀ ਇਸੇ ਲਈ ਬਿੱਟੂ ਨੂੰ ਰਾਜਸਥਾਨ ਤੋਂ ਐੱਮਪੀ ਬਣਾਇਆ ਜਾ ਰਿਹਾ ਹੈ। ਬੀਜੇਪੀ ਬਿੱਟੂ ਦੇ ਜ਼ਰੀਏ ਪੰਜਾਬ ਦੀ ਸਿਆਸਤ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ।

ਰਾਜਸਭਾ ਦੇ ਕਈ ਮੈਂਬਰਾਂ ਦੇ ਲੋਕਸਭਾ ਚੋਣਾਂ ਜਿੱਤਣ ਤੋਂ ਬਾਅਦ 12 ਰਾਜਸਭਾ ਦੀਆਂ ਸੀਟਾਂ ਖਾਲੀਆਂ ਹੋਇਆਂ ਸਨ । ਜਿਸ ਦੀ ਚੋਣ 3 ਸਤੰਬਰ ਨੂੰ ਹੋਵੇਗੀ । ਕੱਲ ਨਾਮਜ਼ਦਗੀਆਂ ਭਰਨ ਦੀ ਅਖੀਰਲੀ ਤਰੀਕ ਹੈ । ਇੰਨਾਂ ਸਾਰੀਆਂ ਸੀਟਾਂ ‘ਤੇ ਬੀਜੇਪੀ ਅਤੇ ਉਨ੍ਹਾਂ ਦੀ ਭਾਈਵਾਲ ਦਾ ਹੀ ਕਬਜ਼ਾ ਹੋਣ ਜਾ ਰਿਹਾ ਹੈ ਜੇਕਰ ਕਿਸੇ ਹੋਰ ਪਾਰਟੀ ਨੇ ਉਮੀਦਵਾਰ ਖੜਾ ਨਹੀਂ ਕੀਤਾ ਤਾਂ ਨਿਰਵਿਰੋਧ ਸਾਰੇ ਉਮੀਦਵਾਰ ਚੁਣੇ ਜਾਣਗੇ । ਰਾਜਸਭਾ ਵਿੱਚ ਦੀਆਂ 12 ਸੀਟਾਂ ਜਿੱਤਣ ਤੋਂ ਬਾਅਦ NDA ਦਾ ਪਹਿਲੀ ਵਾਰ ਰਾਜਸਭਾ ਵਿੱਚ ਪੂਰਾ ਬਹੁਮਤ ਹੋ ਜਾਵੇਗਾ ।