ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਕਾਂਗਰਸ ਦੇ ਐੱਮ ਪੀ ਰਵਨੀਤ ਸਿੰਘ ਬਿੱਟੂ ਦੀ ਮੌਤ ਦੀ ਖ਼ਬਰ ਨਾਲ ਬੁੱਧਵਾਰ ਨੂੰ ਹੜਕੰਪ ਮੱਚ ਗਿਆ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋਣ ਨਾਲ ਸਾਰੇ ਹੈਰਾਨ ਰਹਿ ਗਏ । ਹਰ ਕੋਈ ਇਸ ਦਾ ਪਤਾ ਲਗਾਉਣ ਵਿੱਚ ਜੁੱਟ ਗਿਆ ਕਿ ਇਹ ਖ਼ਬਰ ਸੱਚ ਹੈ । ਪਰ ਇਸ ਵਿਚਾਲੇ PA ਨੇ ਖ਼ਬਰ ‘ਤੇ ਵਿਰਾਮ ਲਗਾਉਂਦੇ ਹੋਏ ਦੱਸਿਆ ਕਿ ਐੱਮ ਪੀ ਬਿੱਟੂ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਕੁਝ ਨਹੀਂ ਹੋਇਆ । ਜਿਸ ਤੋਂ ਬਾਅਦ ਉਨ੍ਹਾਂ ਦੇ ਹਮਾਇਤੀਆਂ ਅਤੇ ਰਿਸ਼ਤੇਦਾਰਾਂ ਨੇ ਸੁੱਖ ਦਾ ਸਾਹ ਲਿਆ ।
ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ ਵਿੱਚ ਇਹ ਲਿਖਿਆ ਸੀ
ਦਰਅਸਲ,ਬੁੱਧਵਾਰ ਸਵੇਰ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ਵਿੱਚ ਲਿਖਿਆ ਸੀ ਕਿ ਲੁਧਿਆਣਾ ਦੇ ਐੱਮ ਪੀ ਰਵਨੀਤ ਬਿੱਟੂ ਦਾ ਦਿਹਾਂਤ ਹੋ ਗਿਆ ਹੈ । ਉਹ ਕਈ ਦਿਨਾਂ ਤੋਂ ਬਿਮਾਰ ਸਨ, ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਇਸ ਪੋਸਟ ਦੇ ਵਾਇਰਲ ਹੋਣ ਦੇ ਬਾਅਦ ਅਨੰਦਪੁਰ ਸਾਹਿਬ ਵਿੱਚ ਜਾ ਕੇ ਐੱਮ ਪੀ ਰਵਨੀਤ ਬਿੱਟੂ ਨੂੰ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਦੇ ਪੀਏ ਨੇ ਫ਼ੋਨ ਚੁੱਕਿਆ ਅਤੇ ਇਸ ਖ਼ਬਰ ਦਾ ਖੰਡਨ ਕੀਤਾ
ਪੋਸਟ ਵਾਇਰਲ ਹੋਣ ਦੇ ਬਾਅਦ ਫ਼ੋਨ ਆਉਣ ਲੱਗੇ
PA ਨੇ ਦੱਸਿਆ ਕਿ ਕਿਸੇ ਨੇ ਸ਼ਰਾਰਤ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਸੀ,ਤਕਰੀਬਨ 2 ਘੰਟੇ ਦੇ ਅੰਦਰ ਹਜ਼ਾਰ ਫ਼ੋਨ ਆ ਚੁੱਕੇ ਹਨ । ਉਨ੍ਹਾਂ ਦੱਸਿਆ ਐੱਮ ਪੀ ਰਵਨੀਤ ਬਿੱਟੂ ਬਿਲਕੁਲ ਠੀਕ ਹਨ ਅਜਿਹੀ ਕੋਈ ਗੱਲ ਨਹੀਂ ਹੈ ।
ਬਿੱਟੂ ਨੂੰ ਕਈ ਵਾਰ ਮਿਲੀ ਧਮਕੀ
ਐੱਮ ਪੀ ਰਵਨੀਤ ਬਿੱਟੂ ਨੂੰ ਕਈ ਵਾਰ ਧਮਕਿਆਂ ਮਿਲ ਚੁੱਕਿਆ ਹਨ । ਇਸੇ ਸਾਲ ਹੀ WhatsApp ‘ਤੇ ਕਿਸੇ ਵਿਅਕਤੀ ਨੇ ਵਿਦੇਸ਼ ਤੋਂ ਕਾਲ ਕਰਕੇ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ । ਧਮਕੀ ਦੇਣ ਵਾਲੇ ਨੇ ਕਿਹਾ ਸੀ ਕਿ ਜਿਵੇਂ ਉਸ ਦੇ ਦਾਦਾ ਦਾ ਹਾਲ ਹੋਇਆ ਸੀ ਉਸੇ ਤਰ੍ਹਾਂ ਹੀ ਉਸ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ।