Punjab

ਰਵਨੀਤ ਬਿੱਟੂ ਬਣੇ ਰਾਜ ਸਭਾ ਮੈਂਬਰ!

ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਰਾਜ ਸਭਾ (Rajya Sabha MP) ਸਾਂਸਦ ਬਣ ਗਏ ਹਨ। ਕਾਂਗਰਸ ਵੱਲੋਂ ਉਮੀਦਵਾਰ ਨਾ ਐਲਾਨਣ ਕਾਰਨ ਬਿੱਟੂ ਬਿਨ੍ਹਾਂ ਵਿਰੋਧ ਅਤੇ ਚੋਣ ਦੇ ਚੁਣੇ ਗਏ। ਉਹ ਰਾਜਸਥਾਨ (Rajasthan) ਤੋਂ ਰਾਜ ਸਭਾ ਸਾਂਸਦ ਬਣੇ ਹਨ। ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਸੀ ਪਰ ਕਾਂਗਰਸ ਵੱਲੋਂ ਬਿੱਟੂ ਸਾਹਮਣੇ ਕੋਈ ਵੀ ਉਮੀਦਵਾਰ ਨਹੀਂ ਉਤਾਰਿਆ ਗਿਆ ਸੀ। 

ਕਾਂਗਰਸ ਵੱਲੋਂ ਉਮੀਦਵਾਰ ਨਾ ਐਲਾਨਣ ਕਾਰਨ ਸਿਰਫ 3 ਹੀ ਉਮੀਦਵਾਰ ਰਹਿ ਗਏ ਸੀ। ਜਿਨ੍ਹਾਂ ਵਿੱਚੋਂ ਭਾਜਪਾ ਦੇ ਡੰਮੀ ਉਮੀਦਵਾਰ ਸੁਨੀਲ ਕੋਠਾਰੀ ਪਹਿਲਾਂ ਹੀ ਆਪਣੀ ਨਾਮਜ਼ਦਗੀ ਵਾਪਸ ਲੈ ਚੁੱਕੇ ਹਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਬਬੀਤਾ ਵਾਧਵਾਨੀ ਦਾ ਵੀ ਨਾਮਜ਼ਦਗੀ ਪੱਤਰ ਸੀ, ਜਿਸ ਨੂੰ ਜਾਂਚ ਮਗਰੋਂ ਰੱਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਿਰਫ ਬਿੱਟੂ ਹੀ ਮੈਦਾਨ ‘ਚ ਰਹਿ ਗਿਆ।

ਦੱਸ ਦੇਈਏ ਕਿ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਚੋਣ ਹਾਰ ਗਏ ਸਨ। ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਹਾਸਲ ਕੀਤੀ ਸੀ। ਚੋਣ ਹਾਰਨ ਤੋਂ ਬਾਅਦ ਵੀ ਕੇਂਦਰ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਵਜ਼ਾਰਤ ਵਿੱਚ ਜਗ੍ਹਾਂ ਦਿੱਤੀ ਗਈ ਹੈ। ਇਸ ਕਰਕੇ ਉਨ੍ਹਾਂ ਦਾ 6 ਮਹੀਨਿਆਂ ਵਿੱਚ ਸਾਂਸਦ ਬਣਨਾ ਜ਼ਰੂਰੀ ਸੀ ਨਹੀਂ ਤਾਂ ਉਨ੍ਹਾਂ ਨੂੰ ਕੇਂਦਰੀ ਮੰਤਰੀ ਦਾ ਅਹੁਦਾ ਛੱਡਣਾ ਪੈਣਾ ਸੀ।

ਇਹ ਵੀ ਪੜ੍ਹੋ –   ਨਸ਼ੀਆਂ ਖਿਲਾਫ ਬਣੇਗੀ ਐਂਟੀ ਨਾਰਕੋਟਿਕਸ ਟਾਸਕ ਫੋਰਸ! ਮੁੱਖ ਮੰਤਰੀ ਕੱਲ੍ਹ ਕਰਨੇ ਇਹ ਕੰਮ