India

ਨਵਜੰਮੇ ਬੱਚੇ ਨੂੰ ਚੂਹਿਆਂ ਨੇ ਕੁਤ ਰਿਆ

‘ਦ ਖ਼ਾਲਸ ਬਿਊਰੋ : ਝਾਰਖੰਡ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਹੈਰਾਨ ਕਰਨ ਵਾਲੀ ਘਟ ਨਾ ਸਾਹਮਣੇ ਆਈ ਹੈ। ਜਿੱਥੇ ਝਾਰਖੰਡ ਦੇ ਸਰਕਾਰੀ ਹਸਪਤਾਲ  ਵਿੱਚ ਚੂਹਿਆਂ ਨੇ ਇੱਕ ਨਵਜੰਮੇ ਬੱਚੇ ਦੇ ਗੋ ਡਿਆਂ ਅਤੇ ਹੋਰ ਅੰਗਾਂ ਨੂੰ ਬੁਰੀ ਤਰ੍ਹਾਂ ਕੁ ਤਰ ਦਿੱਤਾ ਹੈ। ਇਹ ਘ ਟਨਾ ਗਿਰੀਡੀਹ ਸਦਰ ਹਸਪਤਾਲ ਵਿੱਚ ਵਾਪਰੀ ਅਤੇ ਨਵਜੰਮੀ ਬੱਚੀ ਨੂੰ ਗੰ ਭੀਰ ਹਾਲ ਤ ਵਿੱਚ ਧਨਬਾਦ ਦੇ ਸ਼ਹੀਦ ਨਿਰਮਲ ਮਹਿਤੋ ਮੈਡੀਕਲ ਕਾਲਜ ਹਸਪਤਾਲ ਵਿੱਚ ਲਿਜਾਇਆ ਗਿਆ। ਸ਼ਹੀਦ ਨਿਰਮਲ ਮਹਿਤੋ ਮੈਡੀਕਲ ਕਾਲਜ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਹਾਲਤ ਹੁਣ ਸਥਿਰ ਹੈ।

 ਜ਼ਖਮੀ ਬੱਚੇ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਗਿਰੀਡੀਹ ਹਸਪਤਾਲ ਦੇ ਮਾਡਲ ਮੈਟਰਨਲ ਐਂਡ ਚਾਈਲਡ ਹੈਲਥ (ਐਮਸੀਐਚ) ਵਾਰਡ ਵਿੱਚ ਆਪਣੇ ਨਵਜੰਮੇ ਬੱਚੇ ਨੂੰ ਦੇਖਣ ਗਈ ਤਾਂ ਉਸ ਨੇ ਬੱਚੇ ਦੇ ਗੋਡੇ ਉੱਤੇ ਚੂਹਿਆਂ ਦੇ ਕੱ ਟਣ ਕਾਰਨ ਡੂੰ ਘੇ ਜ਼ਖ਼ ਮ ਦੇਖੇ।

ਬੱਚੀ ਦਾ ਜਨਮ 29 ਅਪ੍ਰੈਲ ਨੂੰ ਹੋਇਆ ਸੀ ਅਤੇ ਉਸ ਨੂੰ ਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ ਸੀ ਕਿਉਂਕਿ ਉਸ ਦੇ ਜਨਮ ਤੋਂ ਬਾਅਦ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ ਅਤੇ ਬੱਚਾ ਪੀਲੀਏ ਤੋਂ ਪੀੜਤ ਹੋਣ ਬਾਰੇ ਕਿਹਾ ਗਿਆ ਸੀ। ਨਰਸ ਨੇ ਵੀ ਉਸ ਨੂੰ ਬੱਚੇ ਨੂੰ ਕਿਸੇ ਬਿਹਤਰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਸਲਾਹ ਦਿੱਤੀ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਘਟ ਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਦੋ ਆਊਟਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਡਿਊਟੀ ‘ਤੇ ਮੌਜੂਦ ਡਾਕਟਰ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ।