India

ਰਾਸ਼ਿਦ ਇੰਜਨੀਅਰ ਨੂੰ ਵੱਡੀ ਰਾਹਤ, ਇਸ ਦਿਨ ਚੁੱਕਣਗੇ ਸਹੁੰ

ਜੰਮੂ ਕਸ਼ਮੀਰ ਤੋਂ ਆਜ਼ਾਦ ਚੋਣ ਜਿੱਤੇ ਸੰਸਦ ਮੈਂਬਰ ਸ਼ੇਖ ਅਬਦੁਲ ਰਾਸ਼ਿਦ ਉਰਫ਼ ਇੰਜਨੀਅਰ ਰਾਸ਼ਿਦ ਨੂੰ 5 ਜੁਲਾਈ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਮਿਲ ਚੁੱਕੀ ਹੈ। ਕੌਮੀ ਜਾਂਚ ਏਜੰਸੀ ਐਨਆਈਏ (NIA) ਨੇ ਜੇਲ੍ਹ ਵਿੱਚ ਬੰਦ ਰਾਸ਼ਿਦ ਨੂੰ ਸਹੁੰ ਚੁੱਕਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਬਾਅਦ ਦਿੱਲੀ ਦੀ ਇਕ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਹੈ, ਜੋ ਕੱਲ੍ਹ ਸਹੁੰ ਚੁੱਕਣ ਦੀਆਂ ਸ਼ਰਤਾਂ ਉੱਤੇ ਫੈਸਲਾ ਲਵੇਗੀ।

ਦੱਸ ਦੇਈਏ ਕਿ ਰਾਸ਼ਿਦ 2019 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਸ ਉੱਪਰ ਅੱਤਵਾਦੀਆਂ ਨੂੰ ਫੰਡ ਦੇਣ ਦੇ ਅਰੋਪ ਲਗਾਏ ਗਏ ਹਨ। ਰਾਸ਼ਿਦ ਇੰਜਨੀਅਰ ਵੱਲੋਂ ਬਾਰਾਮੂਲਾ ਤੋਂ ਆਜ਼ਾਦ ਉਮੀਦਵਾਰ ਦੇ ਤੌਕ ਉੱਤੇ ਚੋਣ ਜਿੱਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਅੰਮ੍ਰਿਤਪਾਲ ਬਾਰੇ ਅਜੇ ਨਹੀਂ ਕੋਈ ਜਾਣਕਾਰੀ 

ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ  ਮੈਂਬਰ ਚੁਣੇ ਗਏ ਸਨ ਪਰ ਉਹ ਵੀ 25 ਜੂਨ ਨੂੰ ਸਹੁੰ ਨਹੀਂ ਚੁੱਕ ਸਕੇ ਸਨ।  ਅੰਮ੍ਰਿਤਪਾਲ ਸਿੰਘ ਇਸ ਸਮੇਂ ਐਨਐਸਏ ਕਾਨੂੰਨ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਉਹ ਕਦੋਂ ਸਹੁੰ ਚੁੱਕ ਸਕਦੇ ਹਨ। ਕੁੱਝ ਦਿਨ ਪਹਿਲਾਂ ਅੰਮ੍ਰਿਤਪਾਲ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਜ਼ਮਾਨਤ ਅਰਜੀ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਅਤੇ ਡੀਸੀ ਦਫਤਰ ਨੂੰ ਭੇਜੀ ਗਈ ਹੈ, ਜਿਸ ਉੱਤੇ ਫੈਸਲਾ ਆਉਣਾ ਅਜੇ ਬਾਕੀ ਹੈ।

ਇਹ ਵੀ ਪੜ੍ਹੋ –  ਬਾਗ਼ੀ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀਆਂ ਗਈਆਂ ਇਹ 4 ਗਲਤੀਆਂ