‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦੇ ਸੋਨੀਪਤ ਵਿੱਚ ਪਤੀ ਦੇ ਜੇਲ੍ਹ ਜਾਣ ਦਾ ਫਾਇਦਾ ਚੁੱਕਦਿਆਂ ਕੁੰਡਲੀ ਥਾਣਾ ਖੇਤਰ ‘ਚ ਇਕ ਔਰਤ ਦੇ ਨਣਦੋਈ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਬਲਾਤਕਾਰ ਕੀਤਾ। ਇਸ ਤੋਂ ਬਾਅਦ ਔਰਤ ਪ੍ਰੈੱਗਨੇਂਟ ਹੋ ਗਈ ਤੇ ਉਸਨੇ ਬੱਚੇ ਨੂੰ ਜਨਮ ਦੇ ਦਿੱਤਾ। ਔਰਤ ਨੇ ਥਾਣੇ ਸ਼ਿਕਾਇਤ ਦਿੱਤੀ ਤਾਂ ਦੋਸ਼ੀ ਨੂੰ ਸਾਥੀਆਂ ਸਣੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਪੁਲਿਸ ਰਿਮਾਂਡ ਉੱਤੇ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਔਰਤ ਦਾ ਪਤੀ ਵੀ ਬਲਾਤਕਾਰ ਦੇ ਮਾਮਲੇ ਵਿਚ 2018 ਵਿੱਚ ਜੇਲ੍ਹ ਗਿਆ ਸੀ।
ਬਲਾਤਕਾਰ ਕਰਨ ਵਾਲੇ ਨਣਦੋਈ ਦੀ ਪਛਾਣ ਭੁਪਿੰਦਰ ਦੇ ਰੂਪ ਵਿੱਚ ਹੋਈ ਹੈ। ਪਤੀ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਸਾਰੀ ਘਟਨਾ ਖੁੱਲ੍ਹ ਕੇ ਸਾਹਮਣੇ ਆਈ।