‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਹਰਿਆਣਾ ਦੇ ਕੈਥਲ ਜ਼ਿਲੇ ‘ਚ ਮਹਿਲਾ ਏਐੱਸਆਈ ਨੇ ਜੇਜੇਪੀ ਲੀਡਰ ਰੇਪ ਕਰਨ ਦੇ ਦੋਸ਼ ਲਗਾਏ ਹਨ।ਜੇਜੇਪੀ ਨੇਤਾ ਸੰਦੀਪ ਗੜ੍ਹੀ ਖਿਲਾਫ ਸਿਟੀ ਥਾਣੇ ਵਿੱਚ ਗਹਿਣੇ ਚੋਰੀ ਕਰਨ, ਜ਼ਬਰਦਸਤੀ ਗੋਲੀਆਂ ਖੁਆ ਕੇ ਗਰਭਪਾਤ ਕਰਵਾਉਣ ਅਤੇ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਸਿਟੀ ‘ਚ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
