India Punjab

ਰਣਜੀਤ ਕ ਤਲ ਕੇਸ : ਅਦਾਲਤ ਨੇ ਸਜ਼ਾ ਦਾ ਫੈਸਲਾ 18 ਤੱਕ ਅੱਗੇ ਪਾਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਕਿਸਮਤ ਦਾ ਫੈਸਲਾ ਅਦਾਲਤ ਨੇ ਅੱਗੇ ਪਾ ਦਿੱਤਾ ਹੈ। ਪੰਚਕੂਲਾ ਦੀ ਅਦਾਲਤ ਨੇ ਕੇਸ ਦੀ ਸੁਣਵਾਈ 18 ਅਕਤੂਬਰ ਨੂੰ ਕਰ ਦਿੱਤੀ ਹੈ। ਅਦਾਲਤ ਵੱਲੋਂ ਕਾ ਤਲ ਅਤੇ ਬਲਾਤ ਕਾਰੀ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਫੈਸਲੇ ਦੀ ਤਰੀਕ ਅੱਜ ਲਈ ਮੁਕੱਰਰ ਕੀਤੀ ਸੀ। ਬਹੁ-ਚਰਚਿਤ ਰਣਜੀਤ ਕ ਤਲ ਕੇਸ ਨੂੰ ਲੈ ਕੇ ਕੌਮੀ ਮੀਡੀਆ ਪੂਰਾ ਦਿਨ ਅਦਾਲਤ ਮੂਹਰੇ ਪੱਬਾਂ ਭਾਰ ਖੜ੍ਹਿਆ ਰਿਹਾ। ਪਰ ਬਾਅਦ ਦੁਪਹਿਰ ਅਦਾਲਤ ਨੇ ਕੇਸ ਦਾ ਫੈਸਲਾ ਸੁਣਾਏ ਬਿਨਾਂ ਹੀ ਤਰੀਕ ਅੱਗ ਪਾ ਦਿੱਤਾ ਹੈ।

ਸੀਬੀਆਈ ਦੇ ਵਕੀਲ HPS ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਰਹੀਮ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਜੋ ਲਿਖਤੀ ਬਿਆਨ ਭੇਜਿਆ, ਉਸ ਵਿੱਚ ਰਾਮ ਰਹੀਮ ਵੱਲੋਂ ਡੇਰੇ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ ਜਿਵੇਂ ਅੱਖਾਂ ਦਾ ਕੈਂਪ, ਰੁੱਖ ਬਚਾਉ ਮੁਹਿੰਮ ਕੈਂਪ ਆਦਿ। ਰਾਮ ਰਹੀਮ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਕੁੱਝ ਸਿਹਤ ਪੱਖੋਂ ਸਮੱਸਿਆ ਹਨ, ਜਿਵੇਂ ਬਲੱਡ ਪ੍ਰੈਸ਼ਰ, ਅੱਖਾਂ ਦੀ ਸਮੱਸਿਆ, ਕਿਡਨੀ ਸਟੋਨ ਵਰਗੀਆਂ ਸਮੱਸਿਆਵਾਂ ਦੱਸ ਕੇ ਅਪੀਲ ਕੀਤੀ। 18 ਅਕਤੂਬਰ ਨੂੰ ਬਾਕੀ ਦੋਸ਼ੀਆਂ ਦੇ ਵਕੀਲ ਤਰਕ (Arguments) ਕਰਨਗੇ, ਉਸ ਤੋਂ ਬਾਅਦ ਕੋਰਟ ਫੈਸਲਾ ਸੁਣਾਵੇਗੀ।

ਅਦਾਲਤ ਨੇ ਆਪਣੀ ਪਿਛਲੀ ਸੁਣਵਾਈ ਵਿੱਚ ਡੇਰਾ ਮੁਖੀ ਰਾਮ ਰਹੀਮ ਸਮੇਤ 5 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਡੇਰਾ ਮੁਖੀ ਸਨੌਰ ਜੇਲ੍ਹ ਵਿੱਚ ਬੰਦ ਹੈ ਅਤੇ ਉਸਦੀ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਹੋਈ ਸੀ ਜਦਕਿ ਬਾਕੀ ਚਾਰ ਮੁਲਜ਼ਮ ਅਦਾਲਤ ਵਿੱਚ ਪੇਸ਼ ਕੀਤੇ ਗਏ।

ਪੰਚਕੂਲਾ ਵਿੱਚ ਮੌਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਹਾਲਾਤ ਕੰਟਰੋਲ ਵਿੱਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਈਟੀਬੀਪੀ ਦੇ ਜਵਾਨ, ਹਰਿਆਣਾ ਪੁਲਿਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤਾ ਗਿਆ ਹੈ। ਪੰਚਕੂਲਾ ਅਦਾਲਤ ਨੂੰ ਪੁਲਿਸ ਵੱਲੋਂ ਬੈਰੀਕੇਡ ਲਾ ਕੇ ਪੂਰੀ ਤਰ੍ਹਾਂ ਕਵਰ ਕੀਤਾ ਗਿਆ ਹੈ। ਪੁਲਿਸ ਵੱਲੋਂ ਵਾਟਰ ਕੈਨਨ ਦੀਆਂ ਗੱਡੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਇਸ ਵਾਰ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦਾ ਇੱਕ ਠੋਸ ਕਾਰਨ ਇਹ ਵੀ ਹੈ ਕਿ ਜਦੋਂ ਅਗਸਤ 2017 ਵਿੱਚ ਰਾਮ ਰਹੀਮ ਨੂੰ ਸਾਧਵੀਆਂ ਦੇ ਬਲਾਤ ਕਾਰ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ ਤਾਂ ਸਾਧ ਦੇ ਚੇਲਿਆਂ ਨੇ ਪੰਚਕੂਲਾ ‘ਚ ਪਹੁੰਚ ਕੇ ਵੱਡਾ ਹੰਗਾਮਾ ਕਰ ਦਿੱਤਾ ਸੀ, ਉਨ੍ਹਾਂ ਵੱਲੋਂ ਅਗਜ਼ਨੀ ਨੂੰ ਅੰਜ਼ਾਮ ਦਿੱਤਾ ਗਿਆ, ਤੋੜਫੋੜ ਕੀਤੀ ਗਈ, ਖੂਨ-ਖਰਾਬਾ ਕੀਤਾ ਗਿਆ। ਇਸ ਘਟਨਾ ਵਿੱਚ ਡੇਰੇ ਦੇ ਚੇਲਿਆਂ ਸਮੇਤ ਕਈ ਲੋਕਾਂ ਦੀ ਮੌਤ ਵੀ ਹੋ ਗਈ ਸੀ।


ਤੁਹਾਨੂੰ ਦੱਸ ਦਈਏ ਕਿ ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਨੂੰ 10 ਜੁਲਾਈ 2002 ਨੂੰ ਚਾਰ ਹਮ ਲਾਵਰਾਂ ਨੇ ਗੋ ਲੀਆਂ ਮਾਰ ਕੇ ਕ ਤਲ ਕਰ ਦਿੱਤਾ ਸੀ। ਰਾਮ ਰਹੀਮ ਨੂੰ ਸ਼ੱਕ ਸੀ ਕਿ ਕੁਰੂਕਸ਼ੇਤਰ ਦਾ ਵਸਨੀਕ ਰਣਜੀਤ ਸਿੰਘ ਹੀ ਉਸ ਵਿਰੁੱਧ ਗੁੰਮਨਾਮ ਚਿੱਠੀਆਂ ਲਿਖ ਰਿਹਾ ਹੈ, ਜਿਨ੍ਹਾਂ ਵਿੱਚ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ। ਇਸ ਮਗਰੋਂ ਰਾਮ ਰਹੀਮ ਨੇ ਰਣਜੀਤ ਸਿੰਘ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਘੜੀ ਅਤੇ ਉਸ ਦੇ ਇਸ਼ਾਰੇ ’ਤੇ ਰਣਜੀਤ ਸਿੰਘ ਕਤਲ ਕਰ ਦਿਤਾ ਗਿਆ।


ਰਾਮ ਰਹੀਮ ਬਲਾਤ ਕਾਰ ਦੇ ਮਾਮਲੇ ਵਿੱਚ ਸਾਲ 2017 ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਜੇਲ੍ਹ ਦੌਰਾਨ ਹੀ ਉਨ੍ਹਾਂ ਨੂੰ ਪੱਤਰਕਾਰ ਛੱਤਰਪਤੀ ਮਾਮਲੇ ਵਿੱਚ ਵੀ ਸਜ਼ਾ ਸੁਣਾਈ ਗਈ ਸੀ। ਹੁਣ ਇੱਕ ਹੋਰ ਮਾਮਲੇ ਵਿੱਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਦੇ ਕ ਤਲ ਮਾਮਲੇ ਵਿੱਚ ਰਾਮ ਰਹੀਮ ਨੂੰ ਦੋਸ਼ੀ ਠਹਿਰਾਉਣ ਵਿੱਚ ਉਸ ਦੇ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਬੇਹੱਦ ਅਹਿਮ ਸਾਬਤ ਹੋਈ।