India International Punjab

ਕੁਲਵਿੰਦਰ ਕੌਰ ਨੂੰ ਕੈਨੇਡਾ ਦੇ ਰਣਜੀਤ ਸਿੰਘ 5 ਲੱਖ ਰੁਪਏ ਦੇਣ ਦਾ ਐਲਾਨ

ਕੰਗਨਾ ਰਣੌਤ ਦੇ ਥੱਪੜ ਜੜਨ ਦੇ ਮਾਮਲੇ ‘ਚ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਤੋਂ ਬਾਅਦ ਹੁਣ ਕੈਨੇਡਾ ਦੇ ਰਣਜੀਤ ਸਿੰਘ ਨੇ ਕੁਲਵਿੰਦਰ ਕੌਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇੱਕ ਵੀਡੀਓ ਜਾਰੀ ਕਰਦਿਆਂ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਸਾਰੇ ਪੰਜਾਬ ਦੇ ਕਿਸਾਨਾਂ ਦੀਆਂ ਧੀਆਂ ਅਤੇ ਮਾਂਵਾਂ ਸਲੂਟ ਕਰ ਰਹੀਆਂ ਹਨ।

ਉਨ੍ਹਾਂ ਨੇ ਕੁਲਵਿੰਦਰ ਕੌਰ ਨੂੰ ਸਿੱਖ ਯੋਧਾ ਔਰਤ ਅਤੇ ਮਾਈ ਭਾਗੋ ਦੀ ਅਸਲ ਵਾਰਿਸ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੰਗਣਾ ਸ਼ਾਇਦ ਇਹ ਭੁੱਲ ਗਈ ਸੀ ਕਿ ਉਸਦਾ ਵਾਹ ਕਿਸ ਕੌਮ ਨਾਲ ਪਿਆ ਹੈ।

ਇਸ ਤੋਂ ਪਹਿਲਾਂ ਵੀ ਅਜਿਹਾ ਹੀ ਇਕ ਐਲਾਨ ਪੰਜਾਬੀ ਵਪਾਰੀ ਦਾ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਥੱਪੜ ਮਾਰ ਕੇ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ CISF ਮਹਿਲਾ ਮੁਲਾਜ਼ਮਾ ਕੁਲਵਿੰਦਰ ਕੌਰ ਨੂੰ ਮੈਂ ਦਿਲੋਂ ਸਲਾਮ ਕਰਦਾ ਹਾਂ ਤੇ ਮੈਂ ਉਸ ਨੂੰ 1 ਲੱਖ ਰੁਪਏ ਦਾ ਇਨਾਮ ਦੇਵਾਂਗਾ।

ਦੱਸ ਦਈਏ ਕਿ ਮੰਡੀ ਤੋਂ ਨਵੀ ਨਵੀ ਸਾਂਸਦ ਬਣੀ ਕੰਗਣਾ ਰਣੌਤ ਦਿੱਲੀ ਵਿਖੇ ਬੀਜੇਪੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਸ਼ਿਮਲਾ ਤੋਂ ਆਈ ਸੀ ਅਤੇ ਫਲੈਟ ਨੰਬਰ ਯੂਕੇ07 ਰਾਹੀ ਉਸਨੇ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਚੰਡੀਗੜ੍ਹ ਏਅਰਪੋਰਟ ਤੇ ਚੈਕਿੰਗ ਸਮੇ ਕੁਲਵਿੰਦਰ ਕੌਰ ਨਾਲ ਹੋਈ ਬਹਿਸ ਦੌਰਾਨ ਧਪੜ ਮਾਰਨ ਦੀ ਗੱਲ ਸਾਹਮਣੇ ਆ ਰਹੀ ਹੈ|

ਇਥੇ ਦਸਣਯੋਗ ਹੈ ਕਿ ਕੰਗਣਾ ਵਲੋਂ ਉੱਕਤ ਮਹਿਲਾ ਜਵਾਨ ਨੂੰ ਨੌਕਰੀ ਤੋਂ ਬਰਖਾਸਤ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕਈ ਕਿਸਾਨ ਜਥੇਬੰਦੀਆਂ ਵੀ ਕੁਲਵਿੰਦਰ ਕੌਰ ਦੀ ਮਦਦ ਲਈ ਅਗੇ ਆ ਰਹੀਆਂ ਹਨ।