ਬਿਉਰੋ ਰਿਪੋਰਟ : ਅਜਨਾਲਾ ਥਾਣੇ ‘ਤੇ ਹੋਈ ਹਿੰਸਕ ਘਟਨਾ ਤੋਂ ਬਾਅਦ ਇੱਕ ਵਾਰ ਮੁੜ ਤੋਂ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਭਾਈ ਅੰਮ੍ਰਿਤਪਾਲ ਸਿੰਘ ‘ਤੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਕਿਹਾ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਦੀਆਂ ਧੜਕਨਾਂ ਵੱਧ ਰਹੀਆਂ ਹਨ । ਉਨ੍ਹਾਂ ਕਿਹਾ ਅਜਨਾਲਾ ਦੀ ਘਟਨਾ ਤੋਂ ਬਾਅਦ ਲੱਗ ਦਾ ਹੈ ਕਿ ਪੰਜਾਬ ਛੱਡ ਕੇ ਚੱਲਾ ਜਾਵਾ । ਢੱਡਰੀਆਂਵਾਲਾ ਨੇ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਜੀ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ ਕਿ ਆਪਣੀ ਪਤਨੀ ਜਾਂ ਫਿਰ ਕਿਸੇ ਹੋਰ ਪਰਿਵਾਰ ਦੇ ਮੈਂਬਰ ਦੀ ਫੋਟੋ ਜਨਤਕ ਕਰਨਾ ਤੁਹਾਡਾ ਨਿੱਜੀ ਅਧਿਕਾਰ ਹੈ । ਪਰ ਤੁਸੀਂ ਇਹ ਦੱਸੋ ਕਿ ਆਪਣੇ ਪਰਿਵਾਰ ਨੂੰ ਲੁੱਕੋ ਕੇ ਦੂਜਿਆਂ ਦੇ ਪੁੱਤ ਦੀਆਂ ਫੋਟੋਆਂ ਕਿਉਂ ਖਿੱਚਵਾ ਰਹੇ ਹੋ ? ਹਿੰਸਕ ਪ੍ਰਦਰਸ਼ਨਾਂ ਵਿੱਚ ਉਨ੍ਹਾਂ ਦੀ ਫੋਟੋ ਨਸ਼ਰ ਹੋਣ ‘ਤੇ ਉਨ੍ਹਾਂ ਦਾ ਕੀ ਹਾਲ ਹੋਵੇਗਾ ? ਤੁਸੀਂ ਕਹਿੰਦੇ ਹੋ 2 ਚਾਰ ਮਰ ਜਾਣ ਤਾਂ ਕਿਹੜੀ ਮਸਿਆ ਨਹੀਂ ਲੱਗੇਗੀ । ਢੱਡਰੀਆਂਵਾਲਾ ਨੇ ਪੈਰੋਲ ਤੋਂ ਆਏ ਬੰਦੀ ਸਿੰਘਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਹੁਣ ਯੁੱਗ ਹਥਿਆਰਾਂ ਦਾ ਨਹੀਂ ਹੈ ਬਲਕਿ ਪੜਾਈ ਲਿਖਾਈ ਦਾ ਹੈ । ਪੜੇ ਲਿਖੇ ਲੋਕ ਆਪਣੀ ਗੱਲ ਨੂੰ ਸਹੀ ਤਰੀਕੇ ਨਾਲ ਪਹੁੰਚ ਸਕਦੇ ਹਨ। ਰਣਜੀਤ ਸਿੰਘ ਢੱਡਰੀਆਂਵਾਲਾ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਹਾ ਤੁਸੀਂ ਇਸਤਮਾਲ ਹੋ ਰਹੇ ਹੋ,ਸ਼ਾਇਦ ਇਸ ਬਾਰੇ ਤੁਹਾਨੂੰ ਵੀ ਨਹੀਂ ਪਤਾ ਹੈ ।
‘ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸ਼ਨ ਦੀ ਮੰਗ’
ਰਣਜੀਤ ਸਿੰਘ ਢੱਡਰੀਆਂਵਾਲਾ ਨੇ ਕਿਹਾ ਕਿ ਮੀਡੀਆ ਵੈਸੇ ਹੀ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦਾ ਹੈ, ਅਜਨਾਲਾ ਦੀ ਘਨਟਾ ਨੇ ਇੱਕ ਹੋਰ ਮੌਕਾ ਦੇ ਦਿੱਤਾ ਹੈ। ਪੰਜਾਬ ਦੀ ਸਿਆਸੀ ਧਿਰਾਂ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਜੇਕਰ ਹਵਾ ਇਸ ਪਾਸੇ ਬਣੀ ਤਾਂ ਤੁਸੀਂ ਮੋਹਰੇ ਬਣ ਕੇ ਵਰਤੇ ਜਾਉਗੇ। ਹੋ ਸਕਦਾ ਹੈ ਕਿ ਕਿ ਤੁਹਾਨੂੰ ਪਤਾ ਵੀ ਨਾ ਲੱਗੇ । ਉਨ੍ਹਾਂ ਕਿਹਾ ਤੁਸੀਂ ਸਿਰ ਦੇਣ ਦੀ ਗੱਲ ਕਰਦੇ ਹੋ ਅਤੇ ਪਰਚਿਆਂ ਤੋਂ ਡਰ ਦੇ ਹੋ। ਉਨ੍ਹਾਂ ਕਿਹਾ ਕਿ ਮੈਂ ਮੰਨ ਦਾ ਹਾਂ ਕਿ ਪਰਚੇ ਝੂਠੇ ਹੋ ਸਕਦੇ ਹਨ । ਮੇਰੇ ਖਿਲਾਫ ਵੀ ਬੇਅਦਬੀ ਦਾ ਵਿਰੋਧ ਕਰਨ ‘ਤੇ ਡੇਰੇ ਸਿਰਸੇ ਵੱਲੋਂ ਝੂਠੇ ਪਰਚੇ ਕੀਤੇ ਗਏ ਪਰ ਮੈਂ ਅੱਜ ਵੀ ਭੁਗਤ ਰਿਹਾ ਹਾਂ। ਪਰ ਗੁਰੂ ਸਾਹਿਬ ਨੂੰ ਢਾਲ ਬਣਾਕੇ ਤੁਸੀਂ ਕਿਵੇਂ ਕਿਸੇ ਬੰਦੇ ਨੂੰ ਛੱਡਾ ਸਕਦੇ ਹੋ । ਉਨ੍ਹਾਂ ਨੇ ਪੰਜਾਬ ਪੁਲਿਸ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਹੋਰ ਸੂਬੇ ਦੀ ਪੁਲਿਸ ਹੁੰਦੀ ਤਾਂ ਕੀ ਬੇਅਦਬੀ ਹੋ ਸਕਦੀ ਸੀ । ਜੇਕਰ ਮੌਕੇ ਨੂੰ ਵੇਖ ਦੇ ਹੋਏ ਫੌਜ ਜਾਂ ਫਿਰ ਕਿਸੇ ਹੋਰ ਸੂਬੇ ਦੀ ਪੁਲਿਸ ਬੁਲਾਈ ਜਾਂਦੀ ਤਾਂ ਬੇਅਦਬੀ ਹੋ ਸਕਦੀ ਸੀ । ਉਨ੍ਹਾਂ ਕਿਹਾ ਗੁਰੂ ਦੇ ਸਾਹਮਣੇ ਅਰਦਾਸ ਕਰਕੇ ਤੁਸੀਂ ਮੈਦਾਨ ਫਤਿਹ ਕਰਨ ਜਾ ਸਕਦੇ ਹੋ ਉਸ ਨੂੰ ਢਾਲ ਨਹੀਂ ਬਣਾ ਸਕਦੇ ਹੋ । ਢੱਡਰੀਆਂਵਾਲਾ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੁਰੱਖਿਆ ਨੂੰ ਲੈਕੇ ਵੀ ਚੁਣੌਤੀ ਦਿੱਤੀ ।
ਸੁਰੱਖਿਆ ‘ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੁਣੌਤੀ
ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਸਾਥੀ ਉਨ੍ਹਾਂ ਨੂੰ ਗੰਦੀਆਂ ਗਾਲਾਂ ਕੱਢ ਦੇ ਹਨ ਅਤੇ ਸੁਰੱਖਿਆ ਛੱਡ ਦੇ ਬੋਲਣ ਦੀ ਚੁਣੌਤੀ ਦਿੰਦੇ ਹਨ । ਉਨ੍ਹਾਂ ਕਿਹਾ ਮੈਂ ਤਿਆਰ ਹਾਂ ਸੁਰੱਖਿਆ ਛੱਡਣ ਦੇ ਲਈ,ਤੁਸੀਂ ਵੀ ਛੱਡੋ ਧਮਕੀ ਦੇਣਾ ਅਤੇ ਵਿਚਾਰਾਂ ਦੇ ਜ਼ਰੀਏ ਅਸੀਂ ਆਪਣੀ ਗੱਲ ਇੱਕ ਦੂਜੇ ਨੂੰ ਦੱਸੀਏ । ਉਨ੍ਹਾਂ ਕਿਹਾ ਮੈਂ ਸੁਰੱਖਿਆ ਲੈਣ ਤੋਂ ਇਨਕਾਰ ਵੀ ਕਰ ਦੇਵਾ ਤਾਂ ਵੀ ਸਰਕਾਰ ਉਨ੍ਹਾਂ ਨੂੰ ਸੁਰੱਖਿਆ ਦੇਵੇਗੀ,ਕਿਉਂਕਿ ਤੁਹਾਡੇ ਵਰਗੇ ਲੋਕ ਵਿਚਾਰਾ ਦੀ ਜੰਗ ਵਿੱਚ ਵਿਸ਼ਵਾਸ਼ ਨਹੀਂ ਰੱਖ ਦੇ ਹਨ । ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਫਤਿਹਗੜ੍ਹ ਸਾਹਿਬ ਆਏ ਸੀ ਤਾਂ ਤੁਹਾਡੇ ਨਾਲ ਪੁਲਿਸ ਦੀ ਦੀਆਂ ਜੀਬਾਂ ਸਨ ਵੱਡੇ ਅਧਿਕਾਰੀ ਸੀ ਤਾਂਕਿ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ। ਇਸੇ ਤਰ੍ਹਾਂ ਹੀ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਗਈ ਹੈ । ਢੱਡੀਆਂਵਾਲਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਦੀ ਖਾਮੋਸ਼ੀ ‘ਤੇ ਵੀ ਸਵਾਲ ਚੁੱਕੇ । ਉਨ੍ਹਾਂ ਕਿਹਾ ਗੁਰੂ ਸਾਹਿਬ ਦੇ ਸਤਿਕਾਰ ‘ਤੇ ਹੁਣ ਕਿਉਂ ਨਹੀਂ ਜਥੇਦਾਰ ਸਾਹਿਬ ਬੋਲ ਦੇ ਹਨ ? ਉਨ੍ਹਾਂ ਜਥੇਦਾਰ ਸਾਹਿਬ ਅਤੇ ਸ੍ਰੋਮਣੀ ਕਮੇਟੀ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਸਿੱਖ ਡਾਕਟਰਾਂ, ਇੰਜੀਨੀਅਰ,IPS,IAS ਨੂੰ ਸਨਮਾਨਿਤ ਕਰਨ ਉਨ੍ਹਾਂ ਨੂੰ ਅੱਗੇ ਵਧਾਉਣ ਤਾਂਕਿ ਵੱਧ ਤੋਂ ਵੱਧ ਲੋਕ ਪੜਾਈ ਵੱਲ ਉਤਸ਼ਾਹਿਤ ਹੋਣ ‘ਤੇ ਅੱਗੇ ਵੱਧ ਸਕਣ।