‘ਦ ਖ਼ਾਲਸ ਬਿਊਰੋ :- ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਮੁਲਤਵੀ ਰਣਜੀ ਟਰਾਫੀ ਅਗਲੇ ਮਹੀਨੇ ਤੋਂ ਦੋ ਪੜਾਵਾਂ ਵਿੱਚ ਖੇਡੇ ਜਾਣ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਕਰੋਨਾ ਕਾਰਨ ਟੂਰਨਾਮੈਂਟ ਨਹੀਂ ਕਰਵਾਇਆ ਗਿਆ ਸੀ। 38 ਟੀਮਾਂ ਦਾ ਇਹ ਟੂਰਨਾਮੈਂਟ ਫਰਵਰੀ ਦੇ ਦੂਜੇ ਹਫ਼ਤੇ ਸ਼ੁਰੂ ਹੋਵੇਗਾ ਅਤੇ ਪਹਿਲਾ ਪੜਾਅ ਇੱਕ ਮਹੀਨੇ ਤੱਕ ਚੱਲੇਗਾ। ਪਹਿਲਾਂ ਇਹ 13 ਜਨਵਰੀ ਤੋਂ ਸ਼ੁਰੂ ਹੋਣਾ ਸੀ ਪਰ ਕਰੋਨਾ ਦੀ ਤੀਜੀ ਲਹਿਰ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਸ਼ਾਹ ਨੇ ਜਾਣਕਾਰੀ ਦਿੰਦਿਆਂ ਕਿਹਾ, ‘ਬੋਰਡ ਨੇ ਰਣਜੀ ਟਰਾਫੀ ਨੂੰ ਦੋ ਪੜਾਵਾਂ ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਵਿੱਚ ਲੀਗ ਪੱਧਰ ਦੇ ਮੈਚ ਹੋਣਗੇ ਅਤੇ ਜੂਨ ਵਿੱਚ ਨਾਕਆਊਟ ਖੇਡਿਆ ਜਾਵੇਗਾ। ਮੇਰੀ ਟੀਮ ਮਹਾਂਮਾਰੀ ਕਾਰਨ ਕਿਸੇ ਵੀ ਸਿਹਤ ਜੋਖ਼ਮ ਨਾਲ ਨਜਿੱਠਣ ਲਈ ਪੂਰੀ ਤਿਆਰ ਹੈ।’ ਉਨ੍ਹਾਂ ਕਿਹਾ ਕਿ ਬੀਸੀਸੀਆਈ ਰਣਜੀ ਟਰਾਫੀ ਦੇ ਮਹੱਤਵ ਨੂੰ ਸਮਝਦਾ ਹੈ।