International Punjab Religion

ਪਾਕਿਸਤਾਨ ਵਿੱਚ ਪਹਿਲਾਂ ਸਿੱਖ ਬਣਿਆ ਮੰਤਰੀ ! ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਮਿਲੀ ਜ਼ਿੰਮੇਵਾਰੀ

ਬਿਉਰੋ ਰਿਪੋਰਟ : ਪਾਕਿਸਤਾਨ ਤੋਂ ਸਿੱਖ ਭਾਈਚਾਰੇ ਨੂੰ ਲੈਕੇ ਚੰਗੀ ਖਬਰ ਆਈ ਹੈ । ਲਹਿੰਦੇ ਪੰਜਾਬ ਵਿੱਚ ਪਹਿਲੇ ਸਿੱਖ ਰਮੇਸ਼ ਸਿੰਘ ਅਰੋੜਾ ਨੂੰ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਮਿਲੀ ਹੈ । ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਵਿੱਚ ਨਿਯੁਕਤ ਕੀਤਾ ਗਿਆ ਸੀ । 8 ਫਰਵਰੀ ਨੂੰ ਹੋਇਆ ਆਮ ਚੋਣਾਂ ਦੌਰਾਨ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸ਼ਰੀਫ ਦੀ ਪਾਰਟੀ ਨੂੰ ਪੰਜਾਬ ਸੂਬੇ ਵਿੱਚ ਬਹੁਮਤ ਮਿਲਿਆ ਸੀ । ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਸੀ । ਉਨ੍ਹਾਂ ਦੇ ਚਾਚਾ ਸ਼ਾਹਬਾਜ਼ ਸ਼ਰੀਫ ਦੇਸ਼ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ ।

ਰਮੇਸ਼ ਸਿੰਘ ਅਰੋੜਾ ਦੇ ਸਹੁੰ ਚੁੱਕ ਸਮਾਗਮ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਹਰਭਜਨ ਸਿੰਘ ਗਿੱਲ ਨੂੰ ਵੀ ਸੱਦਾ ਦਿੱਤਾ ਗਿਆ ਸੀ। ਉਹ ਗਵਰਨਰ ਹਾਊਸ ਪਹੁੰਚੇ ਅਤੇ ਉਨ੍ਹਾਂ ਨੂੰ ਮੁਬਾਰਕ ਦਿੱਤੀ । ਰਮੇਸ਼ ਸਿੰਘ ਅਰੋੜਾ ਨੇ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਯਾ ਸਿੰਘ ਅਤੇ ਡਾ. ਕਲਿਆਣ ਸਿੰਘ ਦੇ ਜ਼ਰੀਏ ਹਰਭਜਨ ਸਿੰਘ ਗਿੱਲ ਨੂੰ ਸੱਦਾ ਭੇਜਿਆ ਸੀ, ਜੋ 33ਵੀਂ ਵਿਸ਼ਵ ਪੰਜਾਬੀ ਕਾਂਫਰੰਸ ਦੇ ਲਈ ਲਾਹੌਰ ਪਹੁੰਚੇ ਸਨ ।

8 ਫਰਵਰੀ ਨੂੰ ਪਾਕਿਸਾਤਨ ਵਿੱਚ ਆਮ ਚੋਣਾਂ ਹੋਇਆ ਸਨ । ਇਮਰਾਨ ਖਾਨ ਦੇ ਅਜ਼ਾਦ ਉਮੀਦਵਾਰਾਂ ਨੂੰ 93 ਸੀਟਾਂ ਮਿਲਿਆ ਸਨ ਦੂਜੇ ਨੰਬਰ ‘ਤੇ ਨਵਾਜ਼ ਸ਼ਰੀਫ ਦੀ ਪਾਰਟੀ PML (N) ਨੂੰ 75 ਅਤੇ ਤੀਜੇ ਨੰਬਰ ‘ਤੇ ਜ਼ਰਦਾਰੀ ਦੀ ਪਾਰਟੀ PPP ਨੂੰ 54 ਸੀਟਾਂ ਮਿਲਿਆ ਸਨ । ਇਮਰਾਨ ਖਾਨ ਨੂੰ ਰੋਕਣ ਦੇ ਲਈ ਇੱਕ ਵਾਰ ਮੁੜ ਤੋਂ ਨਵਾਜ਼ ਅਤੇ ਜ਼ਰਦਾਰੀ ਨੇ ਹੱਥ ਮਿਲਾਇਆ ਅਤੇ ਦੋਵਾਂ ਨੇ ਮਿਲ ਕੇ ਸਰਕਾਰ ਬਣਾਈ ਹੈ ।