Punjab

ਰਾਮ ਰਹੀਮ ਦੀ ਪੈਰੋਲ ਤੋਂ ਕਿਉਂ ਡਰਿਆ ਉਸਦਾ ਸਾਬਕਾ ਡਰਾਈਵਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਡੇਰਾ ਸਿਰਸਾ ਦੇ ਕਾਤਲ ਅਤੇ ਬਲਾਤਕਾਰੀ ਮੁਖੀ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਵਿੱਚ ਪੈਰੋਲ ਮਿਲਣ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ‘ਜੇਕਰ ਉਹ ਸਿਰਸਾ ਪਹੁੰਚ ਜਾਂਦਾ ਹੈ ਤਾਂ ਇਸਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਰਾਮ ਰਹੀਮ ਗਵਾਹਾਂ ਨਾਲ ਕੁੱਝ ਗਲਤ ਕਰਵਾ ਸਕਦਾ ਹੈ। ਸਾਡੇ ਵਰਗੇ ਜਿਨ੍ਹਾਂ ਲੋਕਾਂ ਨੇ ਉਸਦੇ ਖਿਲਾਫ ਗਵਾਹੀ ਦਿੱਤੀ ਹੈ, ਉਹ ਉਨ੍ਹਾਂ ਨੂੰ ਮਰਵਾ ਸਕਦਾ ਹੈ। ਇਸ ਸਮੇਂ ਬੇਅਦਬੀ ਮਾਮਲਿਆਂ ਦੀ ਤਫਤੀਸ਼ ਪੂਰੇ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਹੀ ਹੈ ਅਤੇ ਰਾਮ ਰਹੀਮ ਆਪਣੇ ਬੰਦੇ ਖੜ੍ਹੇ ਕਰਕੇ ਕੋਈ ਰੌਲਾ ਪਵਾ ਸਕਦਾ ਹੈ, ਪੰਜਾਬ ਦਾ ਮਾਹੌਲ ਖਰਾਬ ਕਰਵਾ ਸਕਦਾ ਹੈ। ਖੱਟਾ ਸਿੰਘ ਨੇ ਕਿਹਾ ਕਿ ਮੈਨੂੰ ਵੀ ਉਸ ਤੋਂ ਪੂਰਾ ਖਤਰਾ ਹੈ ਕਿਉਂਕਿ ਮੈਂ ਵੀ ਉਸਦੇ ਖਿਲਾਫ ਗਵਾਹੀ ਦੇ ਚੁੱਕਿਆ ਹਾਂ। ਮੈਂ ਪੁਲਿਸ ਤੱਕ ਆਪਣੀ ਸੁਰੱਖਿਆ ਲਈ ਪਹੁੰਚ ਜ਼ਰੂਰ ਕਰਾਂਗਾ ਕਿਉਂਕਿ ਉਹ ਬਹੁਤ ਨੁਕਸਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਨਹੀਂ ਮਿਲਣੀ ਚਾਹੀਦੀ ਸੀ’।

ਡੇਰਾ ਸਿਰਸਾ ਦੇ ਕਾ ਤਲ ਅਤੇ ਬਲਾਤ ਕਾਰੀ ਮੁਖੀ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਵਿੱਚ ਪੈਰੋਲ ਮਿਲ ਗਈ ਹੈ। ਰਾਮ ਰਹੀਮ ਨੂੰ ਸਿਰਫ 48 ਘੰਟਿਆਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਨੇ 18 ਮਈ ਨੂੰ ਆਪਣੀ ਮਾਂ ਦੀ ਬਿਮਾਰੀ ਦਾ ਹਵਾਲਾ ਦੇ ਕੇ ਤਤਕਾਲੀਨ ਪੈਰੋਲ ਮੰਗੀ ਸੀ, ਜਿਸ ਨੂੰ ਹੁਣ ਮਨਜ਼ੂਰ ਕਰ ਲਿਆ ਗਿਆ ਹੈ। ਸਾਲ 2017 ਤੋਂ ਰੋਹਤਕ ਜੇਲ੍ਹ ਵਿੱਚ 20 ਸਾਲ ਕੈਦ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਨੇ ਜੇਲ੍ਹ ਅਥਾਰਿਟੀ ਕੋਲ ਪੈਰੋਲ ਲੈਣ ਲਈ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ ਸੀ। ਰਾਮ ਰਹੀਮ ਨੇ ਬਿਮਾਰ ਮਾਂ ਨਸੀਬ ਕੌਰ ਨੂੰ ਮਿਲਣ ਅਤੇ ਉਸਦੀ ਦੇਖਭਾਲ ਲਈ 21 ਦਿਨਾਂ ਦੀ ਪੈਰੋਲ ਮੰਗੀ ਸੀ ਪਰ ਉਸਨੂੰ ਸਿਰਫ 48 ਘੰਟਿਆਂ ਦੀ ਪੈਰੋਲ ਦਿੱਤੀ ਗਈ ਹੈ।