ਬਿਊਰੋ ਰਿਪੋਰਟ : ਸੌਦਾ ਸਾਧ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਮੁੜ ਤੋਂ ਵਿਵਾਦਾਂ ਵਿੱਚ ਫਸ ਦਾ ਹੋਇਆ ਨਜ਼ਰ ਆ ਰਿਹਾ ਹੈ । ਪਹਿਲਾਂ ਇਸ ਦੇ ਕਿਰਪਾਨ ਨਾਲ ਕੇਕ ਕੱਟਿਆ ਤਾਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਦਾ ਵਿਰੋਧ ਕੀਤਾ ਤਾਂ ਹੁਣ ਤਿਰੰਗੇ ਦੇ ਅਪਮਾਨ ਕਰਨ ਦਾ ਇਲਜ਼ਾਮ ਲੱਗਿਆ ਹੈ । ਰਾਮ ਰਹੀਮ ਨੇ ਗਣਰਾਜ ਦਿਹਾੜੇ ਮੌਕੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਤਿਰੰਗੇ ਦੇ ਪੈਟਰਨ ‘ਤੇ ਬਣੀ ਬੋਤਲ ਦੀ ਵਰਤੋਂ ਕੀਤੀ ਗਈ । ਆਰਗੈਨਿਕ ਸਬਜ਼ੀਆਂ ਤਿਆਰ ਕਰਨ ਦੇ ਡੈਮੋ ਨੂੰ ਪੇਸ਼ ਕਰਦੇ ਹੋਏ ਸੌਦਾ ਸਾਧ ਨੇ ਤਿਰੰਗੇ ਵਾਲੀ ਬੋਤਲ ਨੂੰ ਹੇਠਾਂ ਸੁੱਟ ਦਿੰਦਾ ਹੈ । ਜਦੋਂ ਲੋਕਾਂ ਨੇ ਰਾਮ ਰਹੀਮ ਦੀ ਇਸ ਹਰਕਤ ‘ਤੇ ਉਸ ਨੂੰ ਘੇਰਿਆ ਤਾਂ ਉਹ ਸਫਾਈ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ।
ਸੌਦਾ ਸਾਧ ਦੀ ਸਫਾਈ
ਵਿਵਾਦ ਦੇ ਬਾਅਦ ਰਾਮ ਰਹੀਮ ਨੇ ਕਿਹਾ ਅਸੀਂ ਰੰਗ ਬਿਰੰਗੀ ਬੋਤਲਾਂ ਵਿਖਾਇਆ ਸਨ । ਕਿਸੇ ਵੀ ਬੋਤਲ ਵਿੱਚ ਤਿਰੰਗਾ ਨਹੀਂ ਬਣਿਆ ਸੀ,ਤਿਰੰਗੇ ਵਾਲਾ ਰੰਗ ਸੀ,ਅਸ਼ੋਕ ਚੱਕਰ ਨਹੀਂ ਬਣਇਆ ਸੀ । ਕਿਉਂਕਿ ਉਸ ਵਿੱਚ ਗੋਬਰ ਵੀ ਪਾਇਆ ਗਿਆ ਸੀ । ਮਿੱਟੀ ਵੀ ਪਾਈ ਸੀ,ਬੋਤਲ ‘ਤੇ ਤਿਰੰਗਾ ਨਹੀਂ ਸੀ । ਸਿਰਫ਼ ਤਿੰਨ ਰੰਗ ਸਨ । ਅਸੀਂ ਦੱਸਿਆ ਲੋਕਾਂ ਨੂੰ ਸਿਰਫ਼ ਦੱਸਿਆ ਸੀ ਕਿ ਤੁਸੀਂ ਅਜਿਹਾ ਵੀ ਕਰ ਸਕਦੇ ਹੋ । ਭਾਵੇਂ ਸੌਦਾ ਸਾਧ ਜਿੰਨੀ ਵਰਜ਼ੀ ਸਫਾਈ ਦੇਵੇ ਪਰ ਲੋਕ ਖੱਟਰ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ ਕੀ ਹੁਣ ਵੀ ਉਹ ਬਾਬੇ ‘ਤੇ ਮੇਹਰਬਾਨੀ ਵਿਖਾਉਣਗੇ ਅਤੇ ਕੋਈ ਕਾਰਵਾਈ ਨਹੀਂ ਕਰਨਗੇ । ਲੋਕਾਂ ਨੇ ਕਿਹਾ ਸੌਦਾ ਸਾਧ ਨੇ ਦੇਸ਼ ਦੇ ਤਿੰਰੰਗੇ ਦਾ ਅਪਮਾਨ ਕੀਤਾ ਹੈ । ਉਸ ਖਿਲਾਫ ਕਾਰਵਾਈ ਹੋਈ ਚਾਹੀਦੀ ਹੈ।
ਕਿਰਪਾਨ ਨੂੰ ਲੈਕੇ ਵੀ ਵਿਵਾਦ ਹੋਇਆ ਸੀ
ਰਾਮ ਰਹੀਮ ਕੁਝ ਦਿਨ ਪਹਿਲਾਂ ਰੋਹਤਕ ਜੇਲ੍ਹ ਤੋਂ ਆਇਆ ਸੀ ਤਾਂ ਉਸ ਨੇ ਡੇਰਾ ਸੱਚਾ ਸੌਧਾ ਦੇ ਦੂਜੇ ਬਾਬੇ ਸ਼ਾਹ ਸਤਨਾਮ ਦੇ ਜਨਮ ਦਿਨ ‘ਤੇ ਕਿਰਪਾਨ ਨਾਲ 5 ਕੇਟ ਕੱਟੇ ਸਨ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸੌਦਾ ਸਾਧ ਦੀ ਭੜਕਾਉ ਹਰਕਤ ਕਰਾਰ ਦਿੱਤਾ ਸੀ ।ਧਾਮੀ ਨੇ ਕਿਹਾ ਕਿ ਸੌਦਾ ਸਾਧ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸੂਬੇ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰ ਰਿਹਾ ਹੈ ਅਤੇ ਸਰਕਾਰਾਂ ਸ਼ਾਂਤ ਹਨ। SGPC ਦੇ ਪ੍ਰਧਾਨ ਨੇ ਕਿਹਾ ਕਿ ਕਿਰਪਾਨ ਸਿੱਖਾਂ ਦਾ ਅਹਿਮ ਧਾਰਮਿਕ ਚਿੰਨ੍ਹ ਹੈ ਜਿਸ ਦੀ ਤੌਹੀਨ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਸੌਦਾ ਸਾਧ ਨੇ ਕਿਰਪਾਨ ਨਾਲ ਕੇਕ ਕੱਟ ਕੇ ਸਿੱਖ ਕਕਾਰ ਦੇ ਸਤਿਕਾਰ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਬਲਾਤਕਾਰ ਅਤੇ ਕਤਲ ਦੇ ਸੰਗੀਨ ਦੋਸ਼ਾਂ ਵਿਚ ਸਜ਼ਾ ਕੱਟ ਰਹੇ ਅਜਿਹੇ ਅਪਰਾਧੀ ਨੂੰ ਸਰਕਾਰਾਂ ਵੱਲੋਂ ਵਾਰ-ਵਾਰ ਪੈਰੋਲ ਦੇ ਕੇ ਛੱਡਿਆ ਜਾ ਰਿਹਾ ਹੈ ਅਤੇ ਉਹ ਬਾਹਰ ਆ ਕੇ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਰਿਹਾ ਹੈ। SGPC ਪ੍ਰਧਾਨ ਨੇ ਕਿਹਾ ਦੇਸ਼ ਦਾ ਸੰਵਿਧਾਨ ਹਰ ਇਕ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਸਿਖਾਉਂਦਾ ਹੈ ਅਤੇ ਕਿਸੇ ਨੂੰ ਵੀ ਅਜਿਹਾ ਹੱਕ ਨਹੀਂ ਹੈ ਕਿ ਉਹ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੇ।
ਐਡਵੋਕੇਟ ਧਾਮੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅਜਿਹੇ ਅਪਰਾਧੀ ਨੂੰ ਸਰਕਾਰਾਂ ਖਾਸ ਪੁਸ਼ਤਪਨਾਹੀ ਦੇ ਰਹੀਆਂ ਹਨ, ਜੋ ਦੇਸ਼ ਹਿੱਤ ਵਿਚ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੌਦਾ ਸਾਧ ਦੀ ਪੈਰੋਲ ਤੁਰੰਤ ਰੱਦ ਕਰਕੇ ਉਸ ਨੂੰ ਸ਼ਲਾਖਾ ਪਿੱਛੇ ਭੇਜਿਆ ਜਾਵੇ। ਉਧਰ ਹਰਿਆਣਾ ਸਰਕਾਰ ਪੰਜਵੀਂ ਵਾਰ ਰਾਮ ਰਹੀਮ ਤੇ ਮੇਹਰਬਾਨ ਹੋਈ ਹੈ ।