‘ਦ ਖ਼ਾਲਸ ਬਿਊਰੋ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਫਰਲੋ ਖ਼ਤਮ ਹੋਣ ਤੋਂ ਬਾਅਦ ਮੁੜ ਜੇ ਲ੍ਹ ਦੀਆਂ ਸਲਾ ਖਾਂ ਪਿੱਛੇ ਪਹੁੰਚ ਗਿਆ ਹੈ। ਉਸਨੂੰ ਸਖ਼ਤ ਸੁਰੱਖਿਆ ਦੇ ਪ੍ਰਬੰਧਾਂ ਹੇਠ ਗੁੜਗਾਉਂ ਤੋਂ ਸੁਨਾਰੀਆ ਜੇ ਲ੍ਹ ਲਿਆਂਦਾ ਗਿਆ। ਉਂਝ, ਫਰਲੋ ਦੌਰਾਨ ਉਹ ਕੇਂਦਰ ਸਰਕਾਰ ਵੱਲੋਂ ਦਿੱਤੀ ਜ਼ੈੱਡ ਸਿਕਿਓ ਰਿਟੀ ਦੀ ਛਤਰੀ ਹੇਠ ਵਿਚਰ ਰਿਹਾ ਸੀ। ਹਰਿਆਣਾ ਸਰਕਾਰ ਵੱਲੋਂ ਉਸਨੂੰ 21 ਦਿਨ ਦੀ ਫਰਲੋ ਦਿੱਤੀ ਗਈ ਸੀ। ਬਲਾ ਤਕਾਰ ਅਤੇ ਕ ਤਲ ਦੇ ਕੇ ਸਾਂ ਵਿੱਚ ਉਹ ਉਮਰ ਕੈ ਦ ਦੀ ਸ ਜ਼ਾ ਭੁਗਤ ਰਿਹਾ ਹੈ। ਡੇਰਾ ਮੁਖੀ ਦੀ ਫਰਲੋ ਦੇ ਖ਼ਿਲਾ ਫ਼ ਪੰਜਾਬ ਅਤੇ ਹਰਿਆਣਾ ਹਾਈਕੋ ਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਹੜੀ ਕਿ ਹਾਲੇ ਸੁਣਵਾਈ ਅਧੀਨ ਹੈ।
ਰਾਮ ਰਹੀਮ ਨੇ ਆਪਣੀ ਛੁੱਟੀ ਦੇ ਸਾਰੇ ਦਿਨ ਗੁਰੂਗ੍ਰਾਮ ਦੇ ਡੇਰੇ ਵਿੱਚ ਬਿਤਾਏ ਕਿਉਂਕਿ ਫਰਲੋ ਦੀਆਂ ਸ਼ ਰਤਾਂ ਵਿੱਚ ਉਸ ਉੱਤੇ ਗੁਰੂਗ੍ਰਾਮ ਦੇ ਡੇਰੇ ਤੋਂ ਬਾਹਰ ਨਾ ਨਿਕਲਣ ਦੀ ਸ਼ ਰਤ ਲਗਾਈ ਗਈ ਸੀ ਪਰ ਸਿਰਸਾ ਵਿੱਚ ਡੇਰਾ ਸਮਰਥਕ ਰਾਮ ਰਹੀਮ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ। ਹਰ ਰੋਜ਼ ਰਾਮ ਰਹੀਮ ਦੇ ਆਉਣ ਦੀ ਚਰਚਾ ਨੂੰ ਲੈ ਕੇ ਸਿਰਸਾ ਅਤੇ ਆਸਪਾਸ ਕਲੋਨੀ ਦੇ ਬਾਜ਼ਾਰ ਗਰਮ ਰਹੇ। ਕਈ ਵਾਰ ਡੇਰਾ ਸਮਰਥਕ ਰਾਤ ਤੱਕ ਸੜਕਾਂ ‘ਤੇ ਖੜ੍ਹੇ ਰਾਮ ਰਹੀਮ ਦੇ ਸਿਰਸਾ ਆਉਣ ਦੀ ਉਡੀਕ ਕਰਦੇ ਰਹੇ। ਰਾਮ ਰਹੀਮ ਦੀ ਫਰਲੋ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਚਰਚਾ ਸੀ ਕਿ ਭਾਜਪਾ ਵੱਲੋਂ ਉਸਨੂੰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਫਰਲੋ ਦਿੱਤੀ ਗਈ ਸੀ। ਉਂਝ, ਇਸ ਵਾਰ ਡੇਰੇ ਵੱਲੋਂ ਕਿਸੇ ਪਾਰਟੀ ਦੀ ਥਾਂ ਉਮੀਦਵਾਰਾਂ ਨੂੰ ਵੋਟ ਪਾਉਣ ਦੇ ਸੰਕੇਤ ਦਿੱਤੇ ਗਏ ਸਨ।