ਹਰਿਆਣਾ : ਬਲਾਤਕਾਰੀ ਸਾਧ ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆ ਗਿਆ ਹੈ। ਤੜਕਸਾਰ ਹੀ ਉਹ ਸੁਨਾਰੀਆ ਜੇਲ ਤੋਂ ਸਿਰਸਾ ਲਈ ਰਵਾਨਾ ਹੋ ਗਿਆ। ਦੱਸ ਦੇਈਏ ਕਿ ਉਸ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।
ਅਗਸਤ 2017 ਵਿੱਚ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ 16ਵੀਂ ਵਾਰ ਹੈ ਜਦੋਂ ਉਸ ਨੂੰ ਪੈਰੋਲ ਜਾਂ ਫਰਲੋ ‘ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ।
ਵੇਰਵਿਆਂ ਅਨੁਸਾਰ ਉਹ ਸਵੇਰੇ 6:35 ਵਜੇ ਦੇ ਕਰੀਬ ਜੇਲ੍ਹ ਦੇ ਬਾਹਰ ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧਾਂ ਵਿਚਕਾਰ ਇੱਕ ਐਸਯੂਵੀ ਵਿੱਚ ਬਾਹਰ ਆਇਆ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਡੇਰਾ ਸੱਚਾ ਸੌਦਾ ਮੁਖੀ ਆਪਣੀਆਂ ਦੋ ਚੇਲੀਆਂ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ 2017 ਵਿੱਚ ਪੰਚਕੂਲਾ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਦੁਆਰਾ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਰਾਮ ਰਹੀਮ ਨੂੰ ਕਦੋਂ-ਕਦੋਂ ਪੈਰੋਲ ਅਤੇ ਫਰਲੋ ਮਿਲੀ:
- ਅਕਤੂਬਰ 2020: ਮਾਂ ਦੀ ਸਿਹਤ ਖਰਾਬ ਹੋਣ ‘ਤੇ 21 ਦਿਨ ਦੀ ਪੈਰੋਲ।
- ਮਈ 2021: ਮਾਂ ਨਾਲ ਮਿਲਣ ਲਈ ਦੂਜੀ ਵਾਰ ਪੈਰੋਲ।
- ਫਰਵਰੀ 2022: ਪਰਿਵਾਰ ਨਾਲ ਮਿਲਣ ਲਈ 21 ਦਿਨ ਦੀ ਫਰਲੋ।
- ਜੂਨ 2022: 30 ਦਿਨ ਦੀ ਪੈਰੋਲ ‘ਤੇ ਧਾਰਮਿਕ ਅਤੇ ਸਮਾਜਿਕ ਕਾਰਜਕ੍ਰਮ ਆਯੋਜਿਤ ਕੀਤੇ।
- ਅਕਤੂਬਰ 2022: ਦਿਵਾਲੀ ‘ਤੇ 40 ਦਿਨ ਦੀ ਪੈਰੋਲ।
- ਜਨਵਰੀ 2023: 40 ਦਿਨ ਦੀ ਪੈਰੋਲ ‘ਤੇ ਆਨਲਾਈਨ ਸਤਸੰਗ।
- ਜੁਲਾਈ 2023: 30 ਦਿਨ ਦੀ ਪੈਰੋਲ।
- ਨਵੰਬਰ 2023: 21 ਦਿਨ ਦੀ ਫਰਲੋ, ਬਾਗਪਤ ਆਸ਼ਰਮ ਵਿੱਚ ਪ੍ਰਵਾਸ।
- ਜਨਵਰੀ 2024: 50 ਦਿਨ ਦੀ ਫਰਲੋ।
- ਅਗਸਤ 2024: 21 ਦਿਨ ਦੀ ਫਰਲੋ, ਕਈ ਕਾਰਜਕ੍ਰਮਾਂ ਵਿੱਚ ਭਾਗ ਲਿਆ।
- ਅਕਤੂਬਰ 2024: ਹਰਿਆਣਾ ਵਿਧਾਨ ਸਭਾ ਚੁਣਾਵਾਂ ਤੋਂ ਪਹਿਲਾਂ ਪੈਰੋਲ।
- 28 ਜਨਵਰੀ 30 ਦਿਨ ਦੀ ਪੈਰੋਲ ਮਿਲੀ
- 9 ਅਪ੍ਰੈਲ 2025 : 21 ਦਿਨ ਦੀ ਫਰਲੋ
- 5 ਅਗਸਤ 2025: 40 ਦਿਨ ਦੀ ਪੈਰੋਲ
- ਜਨਵਰੀ 2026 : 40 ਦਿਨ ਦੀ ਪੈਰੋਲ
- 26 ਮਈ 2026 : 30 ਦਿਨਾਂ ਦੀ ਪੈਰੋਲ
………

