Punjab

ਸੌਦਾ ਸਾਧ ਮੁੜ ਤੋਂ ਜੇਲ੍ਹ ਤੋਂ ਬਾਹਰ ਆਉਣ ਦੀ ਤਿਆਰੀ ‘ਚ !

ਬਿਉਰੋ ਰਿਪੋਰਟ : ਸੌਦਾ ਸਾਧ ਇੱਕ ਵਾਰ ਮੁੜ ਤੋਂ ਜੇਲ੍ਹ ਤੋਂ ਬਾਹਰ ਆਉਣ ਦੀ ਤਿਆਰ ਕਰ ਲਈ ਹੈ । ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਮੁੱਖੀ ਨੇ 21 ਦਿਨ ਦੀ ਫਰਲੋ ਦੀ ਅਰਜ਼ੀ ਪਾਈ ਹੈ । ਹਰਿਆਣਾ ਦੇ ਜੇਲ੍ਹ ਮੰਤਰੀ ਵਾਰ-ਵਾਰ ਇਹ ਦਾਅਵਾ ਕਰਦੇ ਹਨ ਕਿ ਸੌਦਾ ਸਾਧ ਨੂੰ ਨਿਯਮਾਂ ਮੁਤਾਬਿਕ ਪੈਰੋਲ ਅਤੇ ਫਰਲੋ ਦਿੱਤੀ ਜਾਂਦੀ ਹੈ। ਉਨ੍ਹਾਂ ਮੁਤਾਬਿਕ ਜਿਸ ਨੂੰ 7 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਉਹ ਸਾਲ ਵਿੱਚ 70 ਦਿਨ ਦੀ ਪੈਰੋਲ ਲੈ ਸਕਦਾ ਹੈ ਅਤੇ ਫਿਰ 21 ਦੀ ਫਰਲੋ ਵੀ ਲੈ ਸਕਦਾ ਹੈ ।

ਇਸੇ ਸਾਲ ਡੇਰਾ ਮੁੱਖੀ 40 ਅਤੇ 30 ਦਿਨ ਦੀ 2 ਵਾਰ ਪੈਰੋਲ ਲੈ ਚੁੱਕਾ ਹੈ ਅਤੇ ਹੁਣ ਉਸ ਨੇ 21 ਦਿਨ ਦੇ ਲਈ ਫਰਲੋ ਦੇ ਲਈ ਅਰਜ਼ੀ ਪਾਈ ਹੈ । ਇਸੇ ਸਾਲ ਦੂਜੀ ਵਾਰ ਜੁਲਾਈ ਵਿੱਚ ਸੌਦਾ ਸਾਧ ਨੂੰ 30 ਦਿਨ ਦੀ ਪੈਰੋਲ ਮਿਲੀ ਸੀ । ਜਦਕਿ ਇਸ ਤੋਂ ਪਹਿਲਾਂ ਸਾਲ ਦੇ ਸ਼ੁਰੂਆਤ ਵਿੱਚ ਉਸ ਨੇ ਫਰਵਰੀ ਅਤੇ ਮਾਰਚ ਮਹੀਨੇ ਵਿੱਚ 40 ਦਿਨ ਦੀ ਪੈਰੋਲ ਲਈ ਸੀ । ਇਸ ਸਾਲ ਦੇ ਸ਼ੁਰੂਆਤ ਤੱਕ ਰਾਮ ਰਹੀਮ ਨੂੰ 6 ਵਾਰ ਪੈਰੋਲ ਮਿਲ ਚੁੱਕੀ ਸੀ । SGPC ਨੇ ਵਾਰ-ਵਾਰ ਰਾਮ ਰਹੀਮ ਨੂੰ ਮਿਲ ਰਹੀ ਪੈਰੋਲ ਦੇ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਵੀ ਪਾਈ ਜਿਸ ਤੋਂ ਬਾਅਦ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਸੀ।

ਵਿਰੋਧੀਆਂ ਮੁਤਾਬਿਕ ਹਰਿਆਣਾ ਸਰਕਾਰ ਨੇ ਰਾਮ ਰਹੀਮ ਦੀ ਪੈਰੋਲ ਦੇ ਲਈ ਕਨੂੰਨ ਵਿੱਚ ਸੋਧ ਵੀ ਕੀਤਾ ਸੀ। 11 ਅਪ੍ਰੈਲ 2022 ਵਿੱਚ ਨਵੇਂ ਕਾਨੂੰਨ ਮੁਤਾਬਿਕ ਹਰ ਕੈਦੀ ਪੈਰੋਲ ਦਾ ਹੱਕਦਾਰ ਹੈ। ਪਹਿਲਾਂ ਗੰਭੀਰ ਅਪਰਾਧ ਦੇ ਮੁਲਜ਼ਮਾਂ ਨੂੰ ਪੈਰੋਲ ਨਹੀਂ ਮਿਲ ਦੀ ਸੀ ।