India

ਰਾਮ ਰਹੀਮ ਨੇ ਫਿਰ ਮੰਗੀ 20 ਦਿਨ ਦੀ ਪੈਰੋਲ

ਬਲਾਤਾਕਾਰੀ ਸਾਧ ਰਾਮ ਰਹੀਮ ਨੇ ਇੱਕ ਵਾਰ ਫਿਰ ਤੋਂ ਪੈਰੋਲ ਮੰਗੀ ਹੈ। ਇਸ ਵਾਰ ਇਹ ਪੈਰੋਲ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਮੰਗੀ ਹੋ ਸਕਦੀ ਹੈ। ਦਰਅਸਲ ਆਪਣੀਆਂ ਦੋ ਚੇਲਿਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਇੱਕ ਵਾਰ ਫਿਰ 20 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਹੈ।ਇਸ ਵਾਰ ਇਹ ਪੈਰੋਲ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਮੰਗੀ ਹੋ ਸਕਦੀ ਹੈ।

ਪਿਛਲੇ ਮਹੀਨੇ ਹੀ ਉਸ ਨੂੰ 21 ਦਿਨਾਂ ਦੀ ਛੁੱਟੀ ਦਿੱਤੀ ਗਈ ਸੀ। ਇਸ ਵਾਰ ਉਸ ਨੇ 20 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਹੈ। ਰਾਜ ਸਰਕਾਰ ਨੇ ਆਦਰਸ਼ ਚੋਣ ਜ਼ਾਬਤੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਬੇਨਤੀ ਮੁੱਖ ਚੋਣ ਅਧਿਕਾਰੀ ਨੂੰ ਭੇਜ ਦਿੱਤੀ ਹੈ।

ਜੇਲ੍ਹ ਵਿਭਾਗ ਨੂੰ ਬੇਨਤੀ ਦੇ ਪਿੱਛੇ ਲੋੜੀਂਦੇ ਮਜ਼ਬੂਰ ਕਾਰਨ ਦੱਸਣ ਲਈ ਕਿਹਾ ਗਿਆ ਹੈ। ਹਰਿਆਣਾ ਦੇ ਸੀਈਓ ਨੇ ਸੂਬਾ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਡੇਰਾ ਮੁਖੀ ਨੂੰ ਪੈਰੋਲ ‘ਤੇ ਰਿਹਾਅ ਕਰਨ ਲਈ ਕੋਈ ਐਮਰਜੈਂਸੀ ਹੈ। ਦੱਸ ਦਈਏ ਕਿ ਕਾਨੂੰਨ ਮੁਤਾਬਕ ਜੇਕਰ ਚੋਣਾਂ ਦੌਰਾਨ ਐਮਰਜੈਂਸੀ ਹਾਲਾਤਾਂ ‘ਚ ਕਿਸੇ ਕੈਦੀ ਨੂੰ ਪੈਰੋਲ ‘ਤੇ ਰਿਹਾਅ ਕਰਨਾ ਜ਼ਰੂਰੀ ਹੈ ਤਾਂ ਇਸ ਲਈ ਸੀ.ਈ.ਓ. ਦੀ ਮਨਜ਼ੂਰੀ ਲੈਣੀ ਚਾਹੀਦੀ ਹੈ।

ਡੇਰਾ ਮੁਖੀ ਇਸ ਸਮੇਂ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਸਿਰਸਾ ਦੇ ਆਸ਼ਰਮ ਵਿੱਚ ਆਪਣੀਆਂ ਦੋ ਚੇਲਿਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਉਹ 20 ਸਾਲ ਦੀ ਸਜ਼ਾ ਭੁਗਤ ਰਿਹਾ ਹੈ।

ਪਿਛਲੇ ਮਹੀਨੇ 21 ਦਿਨਾਂ ਦੀ ਛੁੱਟੀ ਮਿਲੀ ਸੀ

ਰਾਮ ਰਹੀਮ ਨੂੰ ਪਿਛਲੇ ਮਹੀਨੇ ਦੀ 13 ਤਰੀਕ ਨੂੰ 21 ਦਿਨਾਂ ਲਈ ਫਰਲੋ ਦਿੱਤਾ ਗਿਆ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ 10 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਦੱਸ ਦਈਏ ਕਿ ਰਾਮ ਰਹੀਮ ਨੂੰ ਸਾਲ 2017 ਵਿੱਚ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਤੋਂ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਪਿਛਲੀ ਵਾਰ 19 ਜਨਵਰੀ ਨੂੰ ਸਰਕਾਰ ਨੇ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਸੀ, ਜੋ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਬਿਤਾਇਆ ਗਿਆ ਸੀ।

ਰਾਮ ਰਹੀਮ ਕਦੋਂ ਆਇਆ ਜੇਲ੍ਹ ਤੋਂ ਬਾਹਰ?

  • 20 ਅਕਤੂਬਰ 2020- ਇੱਕ ਦਿਨ ਦੀ ਪੈਰੋਲ
  • 12 ਮਈ 2021- ਇੱਕ ਦਿਨ ਦੀ ਪੈਰੋਲ
  • 17 ਮਈ 2021- ਇੱਕ ਦਿਨ ਦੀ ਪੈਰੋਲ
  • 3 ਜੂਨ, 2021- ਸੱਤ ਦਿਨਾਂ ਦੀ ਪੈਰੋਲ
  • 13 ਜੁਲਾਈ 2021- ਏਮਜ਼ ਵਿੱਚ ਦਿਖਾਉਣ ਲਈ ਪੈਰੋਲ
  • 7 ਫਰਵਰੀ 2022- 21 ਦਿਨਾਂ ਦੀ ਪੈਰੋਲ
  • 17 ਜੂਨ, 2022- 30 ਦਿਨਾਂ ਦੀ ਪੈਰੋਲ
  • ਅਕਤੂਬਰ 2022- 40 ਦਿਨਾਂ ਦੀ ਪੈਰੋਲ
  • 21 ਜਨਵਰੀ, 2023- 40 ਦਿਨਾਂ ਦੀ ਪੈਰੋਲ
  • 20 ਜੁਲਾਈ, 2023- 30 ਦਿਨਾਂ ਦੀ ਪੈਰੋਲ
  • 20 ਨਵੰਬਰ 2023- 21 ਦਿਨਾਂ ਦੀ ਪੈਰੋਲ
  • 19 ਜਨਵਰੀ, 2024- 50 ਦਿਨਾਂ ਦੀ ਪੈਰੋਲ
  • 13 ਅਗਸਤ 2024- 21 ਦਿਨਾਂ ਦੀ ਪੈਰੋਲ