India Punjab

ਸੜਕਾਂ ਖੁੱਲ੍ਹਣ ‘ਤੇ ਕਿਸਾਨ ਫਸਲ ਵੇਚਣ ਲਈ ਜਾਣਗੇ ਸੰਸਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਦਿੱਲੀ ਪੁਲਿਸ ਵੱਲੋਂ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਉਣ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਹੁਣ ਕਿਸਾਨ ਸੰਸਦ ਵਿੱਚ ਜਾ ਕੇ ਫਸਲ ਵੇਚਣਗੇ। ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਬੈਠੇ ਹੋਏ 11 ਮਹੀਨੇ ਹੋ ਗਏ ਹਨ। ਠੀਕ ਹੈ, ਬੈਰੀਕੇਡਿੰਗ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਇਸ ਬਾਰੇ ਸੰਯੁਕਤ ਮੋਰਚੇ ਨਾਲ ਗੱਲਬਾਤ ਕੀਤੀ ਜਾਵੇਗੀ। ਜਦੋਂ ਸੜਕਾਂ ਖੁੱਲ੍ਹੀਆਂ ਤਾਂ ਕਿਸਾਨ ਦਿੱਲੀ ਜਾਣਗੇ। ਇਸ ਦੇ ਨਾਲ ਹੀ ਅਸੀਂ ਸੰਸਦ ‘ਚ ਫਸਲ ਵੇਚਾਂਗੇ। ਝੋਨੇ ਨਾਲ ਭਰੇ ਟਰੈਕਟਰ ਦਿੱਲੀ ਜਾਣਗੇ। ਦੇਖਾਂਗੇ ਕਿ ਕਿੱਥੇ ਰੋਕਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦਾ ਹੈ। ਜੇਕਰ ਸੜਕਾਂ ਖੁੱਲ੍ਹੀਆਂ ਤਾਂ ਅਸੀਂ ਆਪਣੀ ਫਸਲ ਵੇਚਣ ਲਈ ਸੰਸਦ ਵੀ ਜਾਵਾਂਗੇ।