ਬਿਊਰੋ ਰਿਪੋਰਟ (ਮੁਹਾਲੀ, 8 ਅਕਤੂਬਰ 2025): ਪੰਜਾਬੀ ਸੰਗੀਤ ਜਗਤ ਦਾ ਮਸ਼ਹੂਰ ਸਿਤਾਰਾ ਰਾਜਵੀਰ ਜਵੰਧਾ ਅੱਜ ਇਸ ਫਾਨੀ ਜਹਾਨ ਤੋਂ ਰੁਖ਼ਸਤ ਹੋ ਗਿਆ ਹੈ। ਫੋਰਟਿਸ ਹਸਪਤਾਲ, ਮੁਹਾਲੀ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਅੱਜ ਸਵੇਰੇ 8 ਅਕਤੂਬਰ 2025 ਨੂੰ ਸਵੇਰੇ 10:55 ਵਜੇ ਹੋਇਆ।
ਬਿਆਨ ਮੁਤਾਬਕ ਰਾਜਵੀਰ ਜਵੰਧਾ ਨੂੰ 27 ਸਤੰਬਰ 2025 ਨੂੰ ਇਕ ਗੰਭੀਰ ਸੜਕ ਹਾਦਸੇ ਤੋਂ ਬਾਅਦ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਾਦਸੇ ਵਿੱਚ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਅਤੇ ਦਿਮਾਗ ’ਤੇ ਗੰਭੀਰ ਸੱਟਾਂ ਲੱਗੀਆਂ ਸਨ।
ਫੋਰਟਿਸ ਹਸਪਤਾਲ ਦੇ ਕ੍ਰਿਟਿਕਲ ਕੇਅਰ ਅਤੇ ਨਿਊਰੋਸਰਜਰੀ ਵਿਭਾਗਾਂ ਵੱਲੋਂ ਲਗਾਤਾਰ ਇਲਾਜ ਅਤੇ ਨਿਗਰਾਨੀ ਦੇ ਬਾਵਜੂਦ ਅੱਜ ਸਵੇਰੇ ਕਈ ਅੰਗ ਫੇਲ੍ਹ ਹੋਣ ਕਾਰਨ ਉਨ੍ਹਾਂ ਨੇ ਆਖ਼ਰੀ ਸਾਹ ਲਏ।
ਹਸਪਤਾਲ ਨੇ ਰਾਜਵੀਰ ਜਵੰਧਾ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਡੂੰਘੀ ਸੰਵੇਦਨਾ ਜ਼ਾਹਿਰ ਕੀਤੀ ਹੈ।