India

ਰਾਜਨਾਥ ਸਿੰਘ ਨੇ ਲੋਕਾਂ ਨੂੰ Emotional Blackmail ਕਰਨ ਲਈ ਖੇਤੀ ਕਾਨੂੰਨਾਂ ਨੂੰ ਮਾਂ ਵਰਗਾ ਕਿਹਾ – ਪੰਧੇਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਿੰਘੂ – ਕੁੰਡਲੀ ਬਾਰਡਰ ‘ਤੇ ਕਿਸਾਨਾਂ ਦਾ ਲੱਖਾਂ ਦਾ ਇਕੱਠ ਹੈ ਅਤੇ ਵੱਡੀ ਸਟੇਜ ਚੱਲ ਰਹੀ ਹੈ। ਧਰਨੇ ‘ਤੇ ਸਾਨੂੰ 18ਵਾਂ ਦਿਨ ਹੋ ਗਿਆ ਹੈ। ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ ਰੇਲ ਰੋਕੋ ਅੰਦੋਲਨ 83ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਇਹ ਅੰਦੋਲਨ ਲੰਮਾ ਚੱਲੇਗਾ। ਕੇਂਦਰ ਸਰਕਾਰ ਸਾਰੀਆਂ ਸਮੱਸਿਆਵਾਂ ਜਿਵੇਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਮੁੱਢ ਸਾਡੇ ਸਿਰਾਂ ‘ਤੇ ਮੜ੍ਹਨਾ ਚਾਹੁੰਦੀ ਹੈ। ਅਸੀਂ ਇੱਕ ਮਹੀਨਾ ਪਹਿਲਾਂ ਐਲਾਨ ਕਰਕੇ ਦਿੱਲੀ ਆਏ ਹਾਂ।

ਰੱਖਿਆ ਮੰਤਰੀ ਰਾਜਨਾਥ ਸਿੰਘ ਦੇਸ਼ ਨੂੰ Emotional Blackmail ਕਰਨਾ ਚਾਹੁੰਦਾ ਹੈ। ਉਹ ਸਾਡੀ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ Emotional Blackmail ਕਰਨ ਲਈ ਖੇਤੀ ਕਾਨੂੰਨਾਂ ਨੂੰ ਮਾਂ ਵਰਗਾ ਕਿਹਾ ਹੈ। ਇਹ ਸਰਕਾਰ ਦੀ ਕੂਟਨੀਤੀ ਦਾ ਇੱਕ ਹਿੱਸਾ ਹੈ।

ਪੰਧੇਰ ਨੇ ਦੇਸ਼-ਵਾਸੀਆਂ ਅਤੇ ਪੰਜਾਬੀਆਂ ਨੂੰ ਪਿੰਡਾਂ ਵਿੱਚ ਵੱਡੇ ਫੰਡ ਇਕੱਠੇ ਕਰਨ ਅਤੇ ਮੋਰਚੇ ਦੀ ਲੰਮੀ ਤਿਆਰੀ ਕਰਨ ਦੀ ਬੇਨਤੀ ਕੀਤੀ। ਕਾਰਪੋਰੇਟ ਘਰਾਣਿਆਂ ਦੇ ਖਿਲਾਫ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਕੇਂਦਰ ਸਰਕਾਰ ਕਿਸਾਨੀ ਅੰਦੋਲਨ ਵਿੱਚ ਸ਼ਰਾਰਤੀ ਅਨਸਰਾਂ ਨੂੰ ਦਾਖਲ ਕਰਨਾ ਚਾਹੁੰਦੀ ਹੈ। ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਾਰੇ ਕਿਸਾਨ ਚੜ੍ਹਦੀਕਲਾ ਵਿੱਚ ਹਨ। ਦਿੱਲੀ ਦੇ ਵਾਸੀਆਂ ਨੇ ਦਿਲ ਖੋਲ੍ਹੇ ਹੋਏ ਹਨ, ਸਾਰੇ ਪਾਸਿਆਂ ਤੋਂ ਹਮਾਇਤ ਮਿਲ ਰਹੀ ਹੈ।