ਗੈਂ ਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੇ ਮਿਲਕੇ ਬਣਾਈ ਸਿੱਧੂ ਮੂਸੇਵਾਲਾ ਦੇ ਕ ਤਲ ਦੀ ਪਲਾਨਿੰਗ
‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਕੁੱਝ ਹੀ ਘੰਟਿਆਂ ਅੰਦਰ ਵਾਰ ਦਾਤ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਦੇ ਬਾਰੇ ਅਹਿਮ ਖ਼ਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਪੁਲਿਸ ਵੀ ਹੈਰਾਨ ਹੋ ਗਈ ਹੈ। ਪਠਾਨਕੋਟ ਦੇ ਇਕ ਬੈਂਕ ਵਿੱਚ ਮੂਸੇਵਾਲਾ ਕ ਤ ਲ ਕਾਂ ਡ ਦੇ ਮਾਸਟਰ ਮਾਇੰਡ ਗੋਲਡੀ ਬਰਾੜ ਦੇ ਨਾਂ ਨਾਲ ਬੈਂਕ ਖਾਤਾ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਗੋਲਡੀ ਬਰਾੜ ਦੇ ਕੈਨੇਡਾ ਵਿੱਚ ਹੋਣ ਦੀ ਖ਼ਬਰ ਸੀ। ਬੈਂਕ ਮੈਨੇਜਰ ਨੇ ਜਦੋਂ ਖਾਤਾ ਖੁਲ੍ਹਵਾਉਣ ਆਏ ਸ਼ਖ਼ਸ ਦੇ ਆਧਾਰ ਕਾਰਡ ‘ਤੇ ਲੱਗੀ ਫੋਟੋ ਅਤੇ KYC ਚੈੱਕ ਕੀਤਾ ਤਾਂ ਉਸ ਦੇ ਹੋਸ਼ ਉੱਡ ਗਏ । ਮੈਨੇਜਰ ਨੇ ਫੌਰਨ ਪੁਲਿ ਸ ਨੂੰ ਫੋਨ ਕੀਤਾ ਜਦੋਂ ਤੱਕ ਪੁਲਿ ਸ ਪਹੁੰਚ ਦੀ ਖਾਤਾ ਖੁਲ੍ਹਵਾਉਣ ਆਇਆ ਸ਼ਖ਼ਸ ਗਾਇਬ ਹੋ ਗਿਆ ਸੀ ।
ਆਧਾਰ ਕਾਰਡ ‘ਤੇ ਲੱਗੀ ਗੋਲਡੀ ਬਰਾੜ ਦੀ ਫੋਟੋ
ਪਠਾਨਕੋਟ ਦੇ ਡਾਂਗੂ ਰੋਡ ‘ਤੇ ਸਥਿਤ ਇਕ ਕੌਮੀ ਬੈਂਕ ਦੇ ਮੈਨੇਜਰ ਨਾਲ ਇਕ ਸਖ਼ਸ ਮਿਲਿਆ ਅਤੇ ਨਵਾਂ ਐਕਾਉਂਟ ਖੁਲ੍ਹਵਾਉਣ ਲਈ ਗੱਲ ਕੀਤੀ। ਜਦੋਂ ਬੈਂਕ ਮੈਨੇਜਰ ਨੇ KYC ਕਰਨ ਦੇ ਲਈ ਆਧਾਰ ਕਾਰਡ ਮੰਗਿਆ ਤਾਂ ਉਸ ‘ਤੇ ਗੈਂ ਗਸਟਰ ਗੋਲਡੀ ਬਰਾੜ ਦੀ ਫੋਟੋ ਲੱਗੀ ਸੀ। ਬੈਂਕ ਮੈਨੇਜਰ ਨੂੰ ਸ਼ੱਕ ਹੋਇਆ, ਮੈਨੇਜਰ ਨੇ ਫੌਰਨ ਪਠਾਨਕੋਟ ਦੇ SSP ਅਰੁਣ ਸੈਨੀ ਨੂੰ ਫੋਨ ਕੀਤਾ ਅਤੇ ਪੂਰੀ ਗੱਲ ਦੱਸੀ। ਸੈਣੀ ਨੇ ਬਦ ਮਾ ਸ਼ਾ ਨੂੰ ਗੱਲਾਂ ਵਿੱਚ ਉਲਝਾਉਣ ਲਈ ਕਿਹਾ ਅਤੇ ਮੈਨੇਜਰ ਨੇ ਸਟਾਫ਼ ਨੂੰ ਬੁਲਾਇਆ ਅਤੇ ਮੁਲ ਜ਼ਮ ਨੂੰ ਗੱਲਾਂ ਵਿੱਚ ਲਾਉਣ ਦੀ ਹਿਦਾਇਤ ਦਿੱਤੀ ਪਰ ਬਦਮਾਸ਼ ਨੂੰ ਸ਼ਾਇਦ ਖ਼ਤਰੇ ਬਾਰੇ ਜਾਣਕਾਰੀ ਹੋ ਗਈ ਸੀ । ਉਸ ਨੇ ਬਾਥਰੂਮ ਜਾਣ ਦੇ ਬਹਾਨੇ ਗੇਟ ਵਾਲੇ ਪਾਸੇ ਭੱਜ ਗਿਆ। ਬੈਂਕ ਮੁਲਾਜ਼ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਹੀਂ ਆਇਆ ।
ਜੋਧਪੁਰ ਦੇ ਇੱਕ ਸਖ਼ਸ ਦਾ ਨਿਕਲਿਆ KYC
SSP ਅਰੁਣ ਸੈਣੀ ਨੇ ਦੱਸਿਆ ਕੀ ਬਦ ਮਾਸ਼ ਨੇ ਆਧਾਰ ਕਾਰਡ ‘ਤੇ ਫੋਟੋ ਗੈਂ ਗਸਟਰ ਗੋਲਡੀ ਬਰਾੜ ਦੀ ਲਗਾਈ ਸੀ। ਹੋ ਸਕਦਾ ਹੈ ਇੰਟਰਨੈੱਟ ਤੋਂ ਇਹ ਫੋਟੋ ਲਈ ਹੋਵੇ ਪਰ KYC ਡਿਟੇਲ ਦੇ ਜ਼ਰੀਏ ਜਦੋਂ ਪੁਲਿ ਸ ਨੇ ਜਾਂਚ ਕੀਤੀ ਤਾਂ ਇਹ ਜੋਧਪੁਰ ਦੇ ਮਾਂਗੀਰਾਮ ਦਾ ਨਿਕਲਿਆ। ਅਜਿਹਾ ਲੱਗ ਰਿਹਾ ਹੈ ਕਿ ਫੋਟੋ ਅਤੇ ਨਾਂ ਫਰਜੀ ਸਨ ਪਰ ਵੱਡਾ ਸਵਾਲ ਇਹ ਹੈ ਕਿ ਗੋਲਡੀ ਬਰਾੜ ਹੀ ਕਿਉਂ ਵਰਤੀ ਗਈ ? ਕਿਉਂਕਿ ਹਰ ਕੋਈ ਹੁਣ ਗੋਲਡੀ ਬਰਾੜ ਦੀ ਫੋਟੋ ਤੋਂ ਜਾਣੂ ਹੋ ਚੁੱਕਾ ਹੈ। ਕੀ ਇਹ ਕਿਸੇ ਸਿਰ ਫਿਰੇ ਦੀ ਹਰਕਤ ਸੀ ਜਾਂ ਵਾਕਿਏ ਹੀ ਇਸ ਪਿੱਛੇ ਕੋਈ ਵੱਡਾ ਸਾਜਿਸ਼ ਸੀ ? ਪੁਲਿਸ ਨੂੰ ਇਸ ਦੀ ਤੈਅ ਤੱਕ ਜਾਣਾ ਹੋਵੇਗਾ ।
ਜਿੰਨੀ ਦੇਰ ਨੌਜਵਾਨ ਬੈਂਕ ‘ਚ ਸੀ ਇੱਕ ਕਾਰ ਵੀ ਖੜੀ ਸੀ
ਪੁਲਿਸ ਦੀ ਜਾਂਚ ਇਹ ਵੀ ਸਾਹਮਣੇ ਆਇਆ ਹੈ ਕਿ ਜਿੰਨੀ ਦੇਰ ਨੌਜਵਾਨ ਬੈਂਕ ਦੇ ਅੰਦਰ ਰਿਹਾ ਹਰਿਆਣਾ ਨੰਬਰ ਦੀ ਇੱਕ ਗੱਡੀ ਬਾਹਰ ਖੜੀ ਸੀ। ਨੌਜਵਾਨ ਦੇ ਫਰਾਰ ਹੋਣ ਤੋਂ ਬਾਅਦ ਕਾਰ ਵੀ ਚੱਲੀ ਗਈ। ਹੋ ਸਕਦਾ ਹੈ ਨੌਜਵਾਨ ਉਸੇ ਕਾਰ ਵਿੱਚ ਹੀ ਆਇਆ ਹੋਵੇ। ਪੁਲਿਸ ਹੁਣ ਅਧਾਰ ਅਤੇ ਕਾਰ ਦੇ ਲਿੰਕ ਦੇ ਜ਼ਰੀਏ ਮਕਸਦ ਤਲਾਸ਼ਨ ਦੀ ਕੋਸ਼ਿਸ਼ ਕਰ ਰਹੀ ਹੈ ।