ਬਿਊਰੋ ਰਿਪੋਰਟ : ਰਾਜਸਥਾਨ ਵਿੱਚ ਕਾਂਗਰਸ ਦੇ ਪ੍ਰਭਾਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੀਐੱਮ ਮੋਦੀ ‘ਤੇ ਦਿੱਤੇ ਬਿਆਨ ‘ਤੇ ਵੱਡਾ ਵਿਵਾਦ ਹੋ ਗਿਆ ਹੈ । ਰਾਜਸਥਾਨ ਦੀ ਵਿਧਾਨਸਭਾ ਵਿੱਚ ਬੀਜੇਪੀ ਦੇ ਵਿਧਾਇਕਾਂ ਨੇ ਰੰਧਾਵਾ ਦੇ ਖਿਲਾਫ ਨਾਅਰੇ ਲਗਾਏ ਅਤੇ ਉਨ੍ਹਾਂ ਦੀ ਤੁਲਨਾ ਦਹਿਸ਼ਗਰਦ ਨਾਲ ਕਰ ਦਿੱਤੀ । ਰੰਧਾਵਾ ਨੇ ਸੋਮਵਾਰ ਨੂੰ ਅੰਡਾਨੀ ਮੁੱਦੇ ‘ਤੇ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਮੋਦੀ ਅਤੇ ਬੀਜੇਪੀ ਨੂੰ ਖਤਮ ਕਰਨ ਵਾਲਾ ਬਿਆਨ ਦਿੱਤਾ ਸੀ । ਰੰਧਾਵਾ ਨੇ ਕਿਹਾ ਸੀ ਕਿ ਸਾਰੇ ਆਗੂਆਂ ਨੂੰ ਕਹਿੰਦਾ ਹਾਂ ਕਿ ਆਪਣੀ ਲੜਾਈ ਖਤਮ ਕਰਕੇ ਮੋਦੀ ਨੂੰ ਖਤਮ ਕਰਨ ਦੀ ਗੱਲ ਕਹੋ, ਜੇਕਰ ਮੋਦੀ ਖਤਮ ਹੋ ਜਾਵੇਗਾ ਤਾਂ ਦੇਸ਼ ਬੱਚ ਜਾਵੇਗਾ । ਜੇਕਰ ਮੋਦੀ ਰਿਹਾ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਮੋਦੀ ਦੇਸ਼ ਭਗਤ ਦੀ ਗੱਲ ਕਰਦੇ ਹਨ। ਉਨ੍ਹਾਂ ਨੂੰ ਪਤਾ ਨਹੀਂ ਕਿ ਦੇਸ਼ ਭਗਤ ਕੌਣ ਹੁੰਦੇ ਹਨ । ਆਜ਼ਾਦੀ ਦੀ ਲੜਾਈ ਵਿੱਚ ਜੇਲਾਂ ਵਿੱਚ ਜਾਣ ਵਾਲੇ ਸਾਰੇ ਕਾਂਗਰਸੀ ਪਰਿਵਾਰ ਸਨ। ਉਨ੍ਹਾਂ ਕਿਹਾ ਸੀ ਕਿ ਬੇਇਮਾਨ ਆਦਮੀ ਨੂੰ ਦੇਸ਼ ਦੇ ਦਿੱਤਾ ਹੈ । ਪਹਿਲਾਂ ਮੋਦੀ ਨੂੰ ਕੱਢੋ, ਮੋਦੀ ਨਿਕਲ ਗਿਆ ਤਾਂ ਅਡਾਨੀ ਆਪਣੇ ਆਪ ਹੀ ਖਤਮ ਹੋ ਜਾਵੇਗਾ ।
ਬੀਜੇਪੀ ਨੇ ਅੱਤਵਾਦੀ ਨੂੰ ਬਾਹਰ ਕੱਢੋ
ਬੀਜੇਪੀ ਦੇ ਵਿਧਾਇਕ ਮਦਨ ਦਿਲਾਵਰ ਨੇ ਸਦਨ ਵਿੱਚ ਕਿਹਾ ਕਿ ਰਾਜਸਥਾਨ ਵਿੱਚ ਦਹਿਸ਼ਤਗਰਦ ਆ ਗਿਆ ਹੈ ਜਿਸ ਤੋਂ ਜਨਤਾ ਡਰੀ ਹੋਈ ਹੈ । ਉਸ ਅੱਤਵਾਦੀ ਨੇ ਕਿਹਾ ਹੈ ਕਿ ਮੋਦੀ ਨੂੰ ਖਤਮ ਕਰ ਦਿਉ। ਦਹਿਸ਼ਤਗਰਦ ਨੂੰ ਹੁਣ ਤੱਕ ਸਰਕਾਰ ਨੇ ਨਹੀਂ ਫੜਿਆ ਹੈ । ਸਰਕਾਰ ਚੁੱਪ ਬੈਠੀ ਹੈ, ਪੀਐੱਮ ਮੋਦੀ ਦਾ ਕਤਲ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਦਿਲਾਵਰ ਦੇ ਬੋਲ ਦੇ ਹੀ ਬੀਜੇਪੀ ਦੇ ਕਈ ਵਿਧਾਇਕ ਖੜੇ ਹੋ ਗਏ । ਬੀਜੇਪੀ ਦੇ ਵਿਧਾਇਕਾਂ ਨੇ ਵੇਲ ਵਿੱਚ ਆਕੇ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ਼ ਮੁਰਦਾਬਾਦ ਦੇ ਨਾਰੇ ਲਗਾਏ । ਉਧਰ ਸਿੱਖਿਆ ਮੰਤਰੀ ਬੀਡੀ ਕੱਲਾ ਨੇ ਕਿਹਾ ਰੰਧਾਵਾ ਨੇ ਅਜਿਹਾ ਕੁਝ ਨਹੀਂ ਕਿਹਾ । ਉਨ੍ਹਾਂ ਨੇ ਕਿਹਾ ਸੀ ਮੋਦੀ ਨੂੰ ਹਰਾਉ ਦੇਸ਼ ਬਚਾਓ। ਮੋਦੀ ਨੂੰ ਖਤਮ ਕਰਨ ਦੀ ਗੱਲ ਨਹੀਂ ਕਹੀ ਹੈ ।ਮੈਂ ਵੀ ਉੱਥੇ ਹੀ ਮੌਜੂਦ ਸੀ । ਵਿਧਾਨਸਭਾ ਦੇ ਨੇਮਾਂ ਮੁਤਾਬਿਕ ਅਖਬਾਰ ਵਿੱਚ ਛੱਪੀ ਖ਼ਬਰ ਨੂੰ ਆਧਾਰ ਬਣਾਕੇ ਸਦਨ ਵਿੱਚ ਕੋਈ ਵੀ ਗੱਲ ਨਹੀਂ ਰੱਖ ਸਕਦੇ ਹਨ । ਬੀਜੇਪੀ ਦਾ ਹੰਗਾਮ ਗੱਲਤ ਹੈ ।