The Khalas Tv Blog India ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਵਿਵਾਦ ‘ਚ ਘਿਰੇ ਰਾਜਸਥਾਨ ਦੇ CM ! ‘ਸਿੱਖਾਂ ਨੂੰ ਸਨਾਤਨੀ ਕਹਿਣ ਵਾਲੇ CM ਤੋਂ ਕੀ ਉਮੀਦ’
India Punjab

‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਵਿਵਾਦ ‘ਚ ਘਿਰੇ ਰਾਜਸਥਾਨ ਦੇ CM ! ‘ਸਿੱਖਾਂ ਨੂੰ ਸਨਾਤਨੀ ਕਹਿਣ ਵਾਲੇ CM ਤੋਂ ਕੀ ਉਮੀਦ’

ਬਿਉਰੋ ਰਿਪੋਰਟ : ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਹੁਣ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦਾ ਸਹੀ ਉਚਾਰਨ ਨਾ ਕਰਨ ‘ਤੇ ਬੁਰੀ ਤਰ੍ਹਾਂ ਨਾਲ ਘਿਰ ਗਏ ਹਨ। ਮੁੱਖ ਮੰਤਰੀ ਵਜੋਂ ਆਪਣੇ ਸਹੁੰ ਚੁੱਕ ਸਮਾਗਮ ਤੋਂ ਲੈਕੇ ਹੁਣ ਤੱਕ ਭਜਨ ਲਾਲ ਸ਼ਰਮਾ ਦੀ ਜ਼ੁਬਾਨ ਨੇ ਉਨ੍ਹਾਂ ਨੂੰ ਕਈ ਵਾਰ ਧੋਖਾ ਦਿੱਤਾ ਹੈ । ਉਨ੍ਹਾਂ ਨੇ ਪ੍ਰਧਾਨ ਨਰਿੰਦਰ ਸਿੰਘ ਨੂੰ ਸੰਬੋਧਨ ਵੇਲੇ ਵੀ 2 ਵਾਰ ਵੱਡੀ ਗਲਤੀਆਂ ਕੀਤੀਆਂ,ਇੱਕ ਵਾਰ ਆਪ ਪ੍ਰਧਾਨ ਮੰਤਰੀ ਮੰਚ ‘ਤੇ ਮੌਜੂਦ ਸਨ। ਉਹ ਹੀ ਹੈਰਾਨੀ ਨਾਲ ਵੇਖਣ ਲੱਗੇ ।

ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦਾ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦਾ ਜਿਹੜਾ ਤਾਜ਼ਾ ਵੀਡੀਓ ਵਾਇਰਲ ਹੋ ਰਿਹਾ ਹੈ । ਉਸ ਵਿੱਚ ਉਹ ਇੱਕ ਸਿੱਖ ਭਾਈਚਾਰੇ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਕਿਹਾ ਬੋਲੋ ‘ਸੱਤ,ਸੱਤ ਅਕਾਲ’ । ਫਿਰ ਬੀਜੇਪੀ ਦਾ ਇੱਕ ਸਿੱਖ ਆਗੂ ਉਨ੍ਹਾਂ ਨੂੰ ਆ ਕੇ ਸਮਝਾਉਂਦਾ ਹੈ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਹੁੰਦਾ ਹੈ ਤਾਂ ਉਹ ਕਹਿੰਦੇ ਹਨ ਕਿ ਲੱਗ ਦਾ ਹੈ ਕਿ ਪਿਛਲੇ ਸ਼ਬਦ ਪਹਿਲਾਂ ਬੋਲ ਦਿੱਤੇ ਹਨ । ਫਿਰ ਜਨਤਾ ਵਿੱਚ ਜੈਕਾਰੇ ਦੀ ਅਵਾਜ਼ ਆਉਂਦੀ ਹੈ ਤਾਂ ਮੁੱਖ ਮੰਤਰੀ ਸਾਬ੍ਹ ਕਈ ਵਾਰ ਕੋਸ਼ਿਸ਼ ਕਰਨ ਦੇ ਬਾਅਦ ਅਖੀਰ ਵਿੱਚ ਸਹੀ ਤਰੀਕੇ ਨਾਲ ਬੋਲਣ ਦੀ ਕੋਸ਼ਿਸ਼ ਕਰਦੇ ਹਨ।

ਪਹਿਲਾਂ ਵੀ ਬੋਲਣ ਵੇਲੇ ਵਿਵਾਦਾਂ ਵਿੱਚ ਰਹੇ ।

ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਭਜਨ ਲਾਲ ਦਾ ਜਿਸ ਦੀ ਸਹੁੰ ਚੁੱਕ ਸਮਾਗਮ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਚ ‘ਤੇ ਮੌਜੂਦ ਸਨ ਉਸ ਵੇਲੇ ਉਨ੍ਹਾਂ ਨੂੰ ਮੁੱਖ ਮੰਤਰੀ ਨਰਿੰਦਰ ਮੋਦੀ ਕਹਿਕੇ ਸੰਬੋਧਿਤ ਕੀਤਾ ਗਿਆ ਸੀ। ਫਿਰ ਮੁੱਖ ਮੰਤਰੀ ਭਜਨ ਲਾਲ ਨੇ ਆਪਣੇ ਇੱਕ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਰਧਾਂਜਲੀ ਦੇ ਦਿੱਤੀ ਸੀ । ਲੋਕ ਮੁੱਖ ਮੰਤਰੀ ਭਜਨ ਲਾਲ ਨੂੰ ਟਰੋਲ ਕਰਦੇ ਹੋਏ ਕਹਿ ਰਹੇ ਹਨ ਕਿ ਅਜੀਬੋ-ਗਰੀਬ ਮੁੱਖ ਮੰਤਰੀ ਹੈ । ਉਧਰ ਵਿਰੋਧੀ ਵੀ ਰਾਜਸਥਾਨ ਦੇ ਮੁੱਖ ਮੰਤਰੀ ਘੇਰ ਰਹੇ ਹਨ।

SGPC ਦੀ ਨਸੀਹਤ
SGPC ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਕਿਹਾ ਤੁਸੀਂ ਜੈਕਾਰੇ ਨੂੰ ਹੀ ਭੁੱਲ ਜਾਉਗੇ ਤਾਂ ਦੇਸ਼ ਨੂੰ ਕਿਵੇਂ ਬਚਾਉਗੇ। ਗਰੇਵਾਲ ਨੇ ਦੱਸਿਆ ਕਿਵੇਂ ਅਜ਼ਾਦੀ ਦੀ ਜੰਗ ਦੌਰਾਨ ਸਿੱਖਾਂ ਦੇ ਜੈਕਾਰਿਆਂ ਨੇ ਅੰਗਰੇਜ਼ਾਂ ਨੂੰ ਪਰੇਸ਼ਾਨ ਕੀਤਾ। ਵੱਡੇ-ਵੱਡ ਅਜ਼ਾਦੀ ਗੁਲਾਟਿਆਂ ਨੇ ਇਸੇ ਜੈਕਾਰੇ ਦੇ ਨਾਲ ਹੀ ਦੇਸ਼ ਨੂੰ ਅਜ਼ਾਦ ਕਰਵਾਇਆ ਸੀ । ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦੇਕੇ ਹਿੰਦੂ ਧਰਮ ਬਚਾਇਆ। ਦੇਸ਼ ਦੀ ਸਰਹੱਦਾਂ ‘ਤੇ ਹੁਣ ਵੀ ਬੋਲੇ ਸੋ ਨਿਹਾਲ ਦੇ ਜੈਕਾਰੇ ਦੁਸ਼ਮਣਾਂ ਨੂੰ ਡਰਾਉਂਦੇ ਹਨ,ਦੇਸ਼ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਸਰਹੱਦ ‘ਤੇ ਜਵਾਨਾਂ ਵਿੱਚ ਜੋਸ਼ ਭਰਨ ਲਈ ਇਹ ਹੀ ਜੈਕਾਰਾ ਬੋਲ ਦਾ ਹੈ । ਤੁਸੀਂ ਇਹ ਜੈਕਾਰਾ ਕਿਵੇਂ ਭੁੱਲ ਗਏ ।

ਕਾਂਗਰਸ ਦੇ ਆਗੂ ਹਿੰਮਤ ਸਿੰਘ ਗੁਜਰ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਲਿਖਿਆ ‘ਪਰਚੀ ਵਾਲੇ ਮੁੱਖ ਮੰਤਰੀ ਨੇ ਸਤਿ ਸ੍ਰੀ ਅਕਾਲ ਦੇ ਸ਼ਬਦ ਅਤੇ ਸਿੱਖ ਭਾਈਚਾਰੇ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਇਸ ਸ਼ਬਦ ਦਾ ਅਰਥ ਹੁੰਦਾ ਹੈ ‘ਰੱਬ ਹੀ ਅਖੀਰਲਾ ਸੱਚ ਹੈ’ । ਸਿੱਖਾਂ ਨੂੰ ਸਨਾਤਨੀ ਕਹਿਣ ਵਾਲੇ RSS ਦੇ ਮੁੱਖ ਮੰਤਰੀ ਕੋਲੋ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ । ਮੁੱਖ ਮੰਤਰੀ ਦੇ ਰੇਸ ਵਿੱਚ ਵਸੁੰਦਰਾ ਰਾਜੇ ਸਿੰਧਿਆ ਸੀ ਪਰ ਅਖੀਰਲੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ।

 

Exit mobile version