ਬਿਉਰੋ ਰਿਪੋਰਟ: ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਵਿੱਚ ਇੱਕ ਨਿੱਜੀ ਬੱਸ ਪੁਲ਼ ਨਾਲ ਟਕਰਾ ਗਈ। ਇਸ ਹਾਦਸੇ ’ਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 35 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਲਕਸ਼ਮਣਗੜ੍ਹ ਅਤੇ ਸੀਕਰ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। 7 ਦੀ ਹਾਲਤ ਨਾਜ਼ੁਕ ਹੋਣ ’ਤੇ ਉਨ੍ਹਾਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ।
ਇਹ ਹਾਦਸਾ ਅੱਜ ਮੰਗਲਵਾਰ ਦੁਪਹਿਰ ਕਰੀਬ 2 ਵਜੇ ਲਕਸ਼ਮਣਗੜ੍ਹ ਦੇ ਪੁਲ ਨੇੜੇ ਵਾਪਰਿਆ। ਬੱਸ ਸਾਲਾਸਰ ਤੋਂ ਨਵਾਂਗੜ੍ਹ ਜਾ ਰਹੀ ਸੀ। ਇਹ ਹਾਦਸਾ ਸਾਲਾਸਰ ਤੋਂ 68 ਕਿਲੋਮੀਟਰ ਦੂਰ ਵਾਪਰਿਆ। ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਤੇਜ਼ ਰਫ਼ਤਾਰ ਕਾਰਨ ਮੁੜ ਨਹੀਂ ਕੱਟ ਸਕੀ ਬੱਸ
ਬੱਸ ਨੇ ਲਕਸ਼ਮਣਗੜ੍ਹ ਪੁਲੀਆ ਤੋਂ ਜੈਪੁਰ-ਬੀਕਾਨੇਰ ਰੋਡ ਵੱਲ ਖੱਬੇ ਪਾਸੇ ਜਾਣਾ ਸੀ। ਤੇਜ਼ ਰਫ਼ਤਾਰ ਹੋਣ ਕਾਰਨ ਬੱਸ ਪੂਰੀ ਤਰ੍ਹਾਂ ਨਹੀਂ ਮੁੜ ਸਕੀ ਅਤੇ ਸਿੱਧੀ ਪੁਲੀ ਨਾਲ ਟਕਰਾ ਗਈ। ਬੱਸ ਦਾ ਅਗਲਾ 3 ਤੋਂ 4 ਫੁੱਟ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
ਚਸ਼ਮਦੀਦਾਂ ਮੁਤਾਬਕ ਬੱਸ ਪੁਲੀ ਦੀ ਕੰਧ ਨਾਲ ਜਾ ਟਕਰਾਈ ਅਤੇ ਡਰਾਈਵਰ ਦਾ ਪੂਰਾ ਹਿੱਸਾ ਚਕਨਾਚੂਰ ਹੋ ਗਿਆ। ਟੱਕਰ ਤੋਂ ਬਾਅਦ ਬੱਸ ’ਚ ਹਫੜਾ-ਦਫੜੀ ਮੱਚ ਗਈ। ਇਸ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਇੱਕ-ਇੱਕ ਕਰਕੇ ਸਾਰਿਆਂ ਨੂੰ ਨਜ਼ਦੀਕੀ ਲਕਸ਼ਮਣਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
सीकर के लक्ष्मणगढ़ क्षेत्र में बस दुर्घटना में हुई जनहानि अत्यंत दुःखद एवं हृदयविदारक है। मेरी गहरी संवेदनाएं मृतकों के शोकसंतप्त परिवारजनों के साथ हैं।
संबंधित अधिकारियों को घायलों का समुचित उपचार सुनिश्चित करने हेतु निर्देशित किया गया है।
प्रभु श्री राम से प्रार्थना है कि…
— Bhajanlal Sharma (@BhajanlalBjp) October 29, 2024