Punjab

ਰਾਜਾ ਵੜਿੰਗ ਨੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ

ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਤਿੰਨ ਕੁੜੀਆਂ ਦੇ ਅਗਵਾ ਅਤੇ੍ ਫਿਰ ਕਤਲ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਪੰਜਾਬ ਸਰਕਾਰ ਦੀ ਕਾਨੂੰਨੀ ਹਾਲਤ ਤੇ ਸਖਤ ਸਵਾਲ ਖੜੇ ਕੀਤੇ ਹਨ । ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਸਿਰਫ 2 ਦਿਨਾਂ ਦੇ ਅੰਦਰ ਪੰਜਾਬ ਦੀਆਂ 3 ਧੀਆਂ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਹੈ । ਕਿੱਥੇ ਭਗਵੰਤ ਮਾਨ ਸਰਕਾਰ ਹੈ ? ਪੰਜਾਬ ਦੀਆਂ ਧੀਆਂ ਨੁੰ ਸੁਰੱਖਿਆ ਚਾਹੀਦੀ ਹੈ । ਅਪਰਾਧ ਲਗਾਤਾਰ ਵੱਧ ਰਿਹਾ ਹੈ,ਗੈਂਗਸਟਰ ਬੇਖੌਫ ਹਨ ਅਤੇ ਡਰੱਗ ਮਾਫਿਆ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ । ਪੰਜਾਬ ਜਵਾਬ ਚਾਉਂਦਾ ਹੈ,ਇਹ ਡਰਾਮਾ ਬੰਦ ਕਰੋ ਅਤੇ ਸਰਕਾਰ ਚਲਾਓ

 

ਇਹ ਵੀ ਪੜ੍ਹੋ – ਭਾਵੁਕ ਗਾਇਕਾ ਸੁਨੰਦਾ ਸ਼ਰਮਾ ਨੇ ਵੀਡੀਓ ਪਾਕੇ ਕਰ ਦਿੱਤਾ ਵੱਡਾ ਐਲਾਨ ! ਬਸ ਹੁਣ ਮੈਂ …