ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ’ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਵੜਿੰਗ ਨੇ ਇਸ ਸਾਰੇ ਘਟਨਾਕ੍ਰਮ ਨੂੰ ਇੱਕ ਫਿਕਸ ਮੈਚ ਦੱ,ਆ ਹੈ। ਵੜਿੰਗ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਹਟਾਉਣ ਤੋਂ ਬਾਅਦ ਜਿਹੜਾ ਬਿਆਨ ਬਿਕਰਮਜੀਤ ਸਿੰਘ ਮਜੀਠੀਆ ਨੇ ਦਿੱਤਾ ਹੈ ਉਹ ‘ਫ਼ਿਕਸ ਮੈਚ’ ਹੈ। ਕਿਉਂਕਿ ਇਹ ਬਿਆਨ ਸੁਖਬੀਰ ਵਲੋਂ ਹੀ ਦੁਆਇਆ ਗਿਆ ਹੈ।
ਇੱਕ ਟਵੀਟ ਕਰਦਿਆਂ ਵੜਿੰਗ ਨੇ ਕਿਹਾ ਕਿ ਸੁਖਬੀਰ ਨੂੰ ਪ੍ਰਸਤਾਵ ਰੱਖਿਆ ਅਤੇ ਉਸ ਦਾ ਨਿਪਟਾਰਾ ਬਿਕਰਮ ਮਜੀਠੀਆ ਨੇ ਕਰ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਇਸ ਬਿਆਨ ਬਾਜ਼ੀ ਵਿਚ ਨਵਾਂ ਕੁਝ ਵੀਨਹੀਂ ਹੈ। ਕੇਵਲ ਪਰਿਵਾਰ ਅੰਦਰ ਹੀ ਸੱਤਾ ਰੱਖਣ ਦੀ ਕੋਸ਼ਿਸ਼ ਹੈ ਅਤੇ ਇਹ ਲੋਕ ਆਮ ਜਨਤਾ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ। ਇਨ੍ਹਾਂ ਕਿਹਾ ਕਿ ਮਜੀਠੀਆ ਨੇ ਸਾਰਾ ਕੁਝ ਸੁਖਬੀਰ ਬਾਦਲ ਨੂੰ ਬਚਾਉਣ ਵਾਸਤੇ ਕਰ ਰਹੇ ਹਨ।
“Sukhbir proposes, Majithia disposes—just another fixed match!@bsmajithia’s opposition to the sacking of Jathedar Sahibaan is nothing but a smokescreen to shield his brother-in-law @officeofssbadal. This is a desperate attempt to keep power within the family while deceiving the…
— Amarinder Singh Raja Warring (@RajaBrar_INC) March 9, 2025
ਵੜਿੰਗ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਮਜੀਠੀਆ ਇੰਨੇ ਹੀ ਪੰਥਪ੍ਰਸਤ ਹਨ ਤਾਂ ਉਨ੍ਹਾਂ ਨੇ ਉਸ ਵੇਲੇ ਆਵਾਜ਼ ਕਿਉਂ ਨਹੀਂ ਉਠਾਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਲਾਂਭੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸੁਖਬੀਰ ਬਾਦਲ ਫਸ ਗਏ ਹਨ ਉਨ੍ਹਾਂ ਮੰਝਧਾਰ ਵਿਚੋਂ ਕੱਢਣ ਲਈ ਮਜੀਠੀਆ ਅਜਿਹੇ ਬਿਆਨ ਦਾਗ ਰਹੇ ਹਨ।