Punjab

‘5 ਲੀਟਰ ਪੇਂਟ,2 ਪੇਂਟਰ ਨਾਲ ਤਿਆਰ ਹੋ ਗਿਆ ਮੁਹੱਲਾ ਕਲੀਨਿਕ,ਅਮਰੀਕਾ ਮੰਗ ਰਿਹਾ ਹੈ ਮਾਡਲ’

15 ਅਗਸਤ ਨੂੰ ਪੰਜਾਬ ਵਿੱਚ ਸ਼ੁਰੂ ਹੋਣ ਜਾ ਰਹੇ ਨੇ 75 ਮਹੱਲਾ ਕਲੀਨਿਕ

ਦ ਖ਼ਾਲਸ ਬਿਊਰੋ : ਮੁਹੱਲਾ ਕਲੀਨਿਕ ਆਮ ਆਦਮੀ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੈ, ਦਿੱਲੀ ਤੋਂ ਸ਼ੁਰੂ ਇਹ ਪ੍ਰੋਜੈਕਟਰ ਹੁਣ 15 ਅਗਸਤ ਤੋਂ ਪੰਜਾਬ ਵਿੱਚ ਵੀ ਸ਼ੁਰੂ ਹੋ ਗਿਆ ਹੈ । ਸਨਿੱਚਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਵਿੱਚ ਤਿਆਰ ਮੁਹੱਲਾ ਕਲੀਨਿਕ ਦਾ ਦੌਰਾ ਵੀ ਕੀਤਾ ਸੀ ਅਤੇ ਦਾਅਵਾ ਕੀਤਾ ਕਿ ਅਮਰੀਕਾ ਉਨ੍ਹਾਂ ਤੋਂ ਮੁਹੱਲਾ ਕਲੀਨਿਕ ਦਾ ਮਾਡਲ ਮੰਗ ਰਿਹਾ ਹੈ । ਭਗਵੰਤ ਮਾਨ ਦੇ ਇਸ ਬਿਆਨ ‘ਤੇ ਹੁਣ ਕਾਂਗਰਸ ਅਤੇ ਅਕਾਲੀ ਦਲ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਸੁਖਬੀਰ ਬਾਦਲ ਸਵਾਲ ਚੁੱਕ ਰਹੇ ਹਨ ਅਤੇ ਤੰਜ ਕੱਸ ਰਹੇ ਹਨ।

ਰਾਜਾ ਵੜਿੰਗ ਦਾ ਮੁਹੱਲਾ ਕਲੀਨਿਤ ‘ਤੇ ਤੰਜ

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਮੁਹੱਲਾ ਕਲੀਨਿਕ ‘ਤੇ ਤੰਜ ਕੱਸ ਦੇ ਹੋਏ ਕਿਹਾ 5 ਲੀਟਰ ਪੇਂਟ ਅਤੇ 2 ਪੇਂਟਰ ਅਤੇ ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ ਵਿੱਚ ਮੁਹੱਲ ਕਲੀਨਿਕ ਖੋਲ੍ਹ ਦਿੱਤਾ ਗਿਆ ਹੈ, ਮੈਨੂੰ ਯਕੀਨ ਹੈ ਕਿ ਦੁਨੀਆ ਦੀ ਸਰਕਾਰਾਂ ਆਪ ਪੰਜਾਬ ਦੇ ਇਸ ਮਾਡਲ ਨੂੰ ਚਾਹੁੰਦੀਆਂ ਹਨ ।

ਸਿਰਫ਼਼ ਇੰਨਾਂ ਹੀ ਨਹੀਂ ਰਾਜਾ ਵੜਿੰਗ ਨੇ ਇਲਜ਼ਾ ਮ ਲਗਾਇਆ ਕਿ ਜ਼ਿਆਦਾਤਰ ਕਲੀਨਿਕਾਂ ਦਾ ਨਾਂ ਪਿੰਡ ਦੇ ਨਾਂ ‘ਤੇ ਹੁੰਦਾ ਹੈ ਪਰ ਆਪਣਾ ਪ੍ਰਚਾਰ ਕਰਨ ਦੇ ਲਈ ਪਾਰਟੀ ਨੇ ਪੰਜਾਬ ਵਿੱਚ ਖੁੱਲ੍ਹੇ ਮੁਹੱਲਾ ਕਲੀਨਿਕਾਂ ਨੂੰ ਆਮ ਆਦਮੀ ਕਲੀਨਿਕ ਦਾ ਨਾਂ ਦਿੱਤਾ ਹੈ। ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ 13000 ਪਿੰਡਾਂ ਦੇ ਲਈ ਸਿਰਫ਼ 75 ਮੁਹੱਲਾ ਕਲੀਨਿਕ ਖੋਲ ਕੇ ਸਰਕਾਰ ਨੇ ਮਜ਼ਾਕ ਕੀਤਾ, ਸਿਰਫ਼ ਇੰਨਾਂ ਹੀ ਨਹੀਂ ਸੁਖਬੀਰ ਬਾਦਲ ਨੇ ਮੁਹੱਲੀ ਕਲੀਨਿਕ ਦੀ ਇਮਾਰਤ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ।

ਇਮਾਰਤ ਪੁਰਾਣੀ ਸਿਰਫ਼ ਨਾਂ ਬਦਲਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਭਗਵੰਤ ਮਾਨ ਸਰਕਾਰ ਨੇ ਸਿਰਫ਼ ਇਮਾਰਤ ਦਾ ਨਾਂ ਬਦਲਿਆ ਹੈ, ਅਕਾਲੀ ਦਲ ਨੇ ਸੇਵਾ ਕੇਂਦਰ ਬਣਾਏ ਸਨ ਹੁਣ ਉਸ ਨੂੰ ਆਮ ਆਦਮੀ ਕਲੀਨਿਕ ਦਾ ਨਾਂ ਦਿੱਤਾ ਗਿਆ ਹੈ । ਜਦਕਿ ਇਸੇ ਛੱਤ ਦੇ ਹੇਠਾਂ ਪਹਿਲਾਂ 78 ਸਰਕਾਰੀ ਸੇਵਾਵਾਂ ਦਿੱਤੀਆਂ ਜਾਂਦੀਆਂ ਸਨ।