ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧਾ ਨਿਸ਼ਾਨੇ ‘ਤੇ ਲਿਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਈ ਇੱਕ ਪੋਸਟ ਵਿੱਚ ਰਾਜਾ ਵੜਿੰਗ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਸੂਬੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਕੀਮਤ ‘ਤੇ ਕਰਨਾਟਕ ਵਿੱਚ ਮੁੰਹਿਮਾਂ ਵਿੱਚ ਹਿੱਸਾ ਲੈ ਰਹੇ ਹਨ।
ਉਹਨਾਂ ਦੀ ਅਪਰਾਧਾਂ ਪ੍ਰਤੀ ਅਣਡਿੱਠਤਾ ਅਤੇ ਗੰਭੀਰ ਮੁੱਦਿਆਂ ਤੋਂ ਗੈਰਹਾਜ਼ਰੀ ਇਹ ਸਾਬਤ ਕਰਦੀ ਹੈ ਕਿ ਆਪ ਲਈ ਪ੍ਰਚਾਰ ਅਤੇ ਸਵੈ-ਵਡਿਆਈ,ਉਹਨਾਂ ਆਮ ਲੋਕਾਂ ਦੇ ਜੀਵਨ ਤੋਂ ਉੱਪਰ ਹੈ,ਜਿਹਨਾਂ ਨੇ ਵੋਟਾਂ ਪਾ ਕੇ ਸੱਤਾ ਆਪ ਨੂੰ ਸੌਂਪੀ ਹੈ।
.@BhagwantMann campaigns in Karnataka at the cost of deteriorating law & order situation in #Punjab. The ignorance towards crimes & absence from serious issues proves that campaigning & self-glorification is above the lives of the people who voted @AAPPunjab leadership to power. pic.twitter.com/X8PRhfLUkQ
— Amarinder Singh Raja Warring (@RajaBrar_INC) April 18, 2023
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਅੱਜ ਆਪਣੇ ਕਰਨਾਟਕ ਦੌਰੇ ਤੇ ਸਨ ਤੇ ਉਹਨਾਂ ਹੁਬਲੀ ਵਿੱਖੇ ਇੱਕ ਰੋਡ ਸ਼ੋਅ ਵਿੱਚ ਵੀ ਹਿੱਸਾ ਲਿਆ ਹੈ। ਜਿਸ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਮਾਨ ਨੂੰ ਘੇਰਿਆ ਹੈ। ਆਪਣੇ ਟਵੀਟ ਵਿੱਚ ਵੜਿੰਗ ਨੇ ਕੁੱਝ ਖ਼ਬਰਾਂ ਦੇ ਸਕਰੀਨ ਸ਼ਾਟ ਵੀ ਸਾਂਝੇ ਕੀਤੇ ਹਨ,ਜਿਸ ਵਿੱਚ ਇੱਕ ਨੌਜਵਾਨ ਦੀ ਨਸ਼ਿਆਂ ਕਾਰਨ ਹੋਈ ਮੌਤ,ਬਠਿੰਡਾ ਵਿੱਚ ਇੱਕ ਕੁੜੀ ਤੇ ਦਿਨ ਦਿਹਾੜੇ ਹਮਲਾ ਕੀਤੇ ਜਾਣ ਤੇ ਇੱਕ-ਦੋ ਹੋਰ ਖ਼ਬਰਾਂ ਦਾ ਵੀ ਜ਼ਿਕਰ ਹੈ।