Punjab

ਖਟਕੜ ਕਲਾਂ ਜਾ ਕੇ ਮਾਫ਼ੀ ਮੰਗੇ ਸਿਮਰਨਜੀਤ ਸਿੰਘ ਮਾਨ : ਰਾਜਾ ਵੜਿੰਗ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਆਪਣੇ ਦਿੱਤੇ ਗਏ ਬਿਆਨ ਕਰਕੇ ਵਿਵਾਦਾਂ ਵਿੱਚ ਘਿਰ ਗਏ ਹਨ।ਉਹਨਾਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸ਼ਹੀਦ ਭਗਤ ਸਿੰਘ ਇੱਕ ਅੱਤਵਾਦੀ ਹੈ ਕਿਉਂਕਿ ਉਸ ਨੇ ਨਿਰਦੋਸ਼ ਲੋਕਾਂ ਨੂੰ ਮਾਰਿਆ ਸੀ ਤੇ ਅਸੈਂਬਲੀ ਵਿੱਚ ਬੰ ਬ ਸੁੱਟਿਆ ਸੀ। ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱ ਤ ਵਾ ਦੀ ਕਹਿਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ।ਹੁਣ ਤੁਸੀਂ ਹੀ ਦੱਸੋ ਕਿ ਭਗਤ ਸਿੰਘ ਅੱ ਤ ਵਾ ਦੀ ਸੀ ਜਾਂ ਭਗਤ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਨਰਨਜੀਤ ਸਿੰਘ ਮਾਨ

ਮਾਨ ਦੇ ਇਸ ਬਿਆਨ ਮਗਰੋਂ ਵਿਰੋਧੀਆਂ ਨੇ ਸਾਂਸਦ ਨੂੰ ਨਿਸ਼ਾਨੇ ‘ਤੇ ਲੈਣ ‘ਚ ਦੇਰ ਨਾ ਲਾਈ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਰਾਹੀਂ ਸਿਮਰਨਜੀਤ ਮਾਨ ਦੇ ਇਨ੍ਹਾਂ ਸ਼ਬਦਾਂ ਦੀ ਨਿੰਦਾ ਕੀਤੀ ਹੈ।

ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ

ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ “ਸਿਮਰਨਜੀਤ ਮਾਨ ਸਾਹਿਬ, ਜਿਸ ਤਰ੍ਹਾਂ ਸੰਗਰੂਰ ਦੇ ਲੋਕਾਂ ਨੇ ‘ਆਪ’ ਦੀ ਸਰਕਾਰ ਚੁਣਨ ਤੋਂ ਤੋਬਾ ਕੀਤੀ ਹੈ, ਉਹ ਤੁਹਾਡੇ ਲਈ ਵੀ ਅਜਿਹਾ ਹੀ ਕਰਨਗੇ। ਤੁਹਾਡੀ ਅਸਲੀਅਤ ਸਾਹਮਣੇ ਆ ਰਹੀ ਹੈ ਤੇ ਆਜ਼ਾਦੀ ਘੁਲਾਟੀਆਂ ਲਈ ਤੁਹਾਡੀ ਅੰਦਰੂਨੀ ਨਫ਼ਰਤ ਤੁਹਾਡੇ ਦਾਦਾ-ਦਾਦੀ ਦੇ ਸਮੇਂ ਵਿੱਚ ਵਾਪਸ ਜਾ ਰਹੀ ਹੈ ਜੋ ਅੰਗਰੇਜ਼ਾਂ ਦੇ ਹਮਦਰਦ ਸਨ।ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ, ਬਸ ਇੰਤਜ਼ਾਰ ਕਰੋ।”

ਵੜਿੰਗ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਤੁਸੀਂ ਸ਼ਹੀਦ ਭਗਤ ਸਿੰਘ ਜੀ ਨੂੰ ਇੱਕ ਅੱਤਵਾਦੀ ਕਹਿ ਕੇ, ਨਾ ਸਿਰਫ਼ ਉਨਾਂ ਦਾ ਨਿਰਾਦਰ ਕੀਤਾ ਹੈ ਬਲਕਿ ਸਾਰੇ ਪੰਜਾਬੀਆਂ ਨੂੰ ਵੀ ਸ਼ਰਮਸਾਰ ਕਰਨ ਵਾਲੀ ਹਰਕਤ ਕੀਤੀ ਹੈ। ਤੁਸੀਂ ਅਪਣੀ ਪਾਰਿਵਾਰਿਕ ਵਿਰਾਸਤ ਨੂੰ ਵੀ ਅੱਗੇ ਵਧਾਇਆ ਹੈ। ਤੁਹਾਡੇ ਨਾਨਾ ਅਰੂੜ ਸਿੰਘ ਨੇ ਜਲਿਆਂਵਾਲਾ ਦੇ ਬੁੱਚੜ ਨੂੰ ਨਾ ਸਿਰਫ਼ ਸਿਰੋਪਾ ਭੇਂਟ ਕੀਤੀ ਸੀ ਬਲਕਿ ਅੰਗਰੇਜ਼ ਹਾਕਮਾਂ ਦੀ ਹਮੇਸ਼ਾ ਪੁਸ਼ਤ ਪਨਾਹੀ ਕੀਤੀ ਸੀ। ਤੁਸੀਂ ਪੰਜਾਬ ਦੇ ਸ਼ਹੀਦਾਂ ਬਾਰੇ ਕਿਉਂ ਮੰਦੇ ਸ਼ਬਦ ਬੋਲ ਰਹੇ ਹੋ, ਸਮਝ ਤੋਂ ਪਰੇ ਹੈ। ਪੰਜਾਬ ਦੀ ਅਮਨ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ, ਤੁਹਾਨੂੰ ਖਟਕੜ ਕਲਾਂ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਪੰਜਾਬ ਤੁਹਾਨੂੰ ਮਾਫ਼ ਨਹੀਂ ਕਰੇਗਾ।”