Punjab

ਰਾਜਾ ਵੜਿੰਗ ਦੀ ਮੁੱਖ ਮੰਤਰੀ ਮਾਨ ਨੂੰ ਨਸੀਹਤ

ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ‘ਚ ਲਿਫ਼ਟਿੰਗ ਦੀ ਸਮੱਸਿਆ ਅਤੇ ਖਰੀਦੇ ਗਏ ਅਨਾਜ ਦੀ ਸੁਸਤੀ ਨਾਲ ਲਿਫ਼ਟਿੰਗ ਨਾਲ ਸਰਕਾਰ ਨੂੰ ਕਿਸਾਨਾਂ ਦਾ ਰੋਸ ਝੱਲਣਾ ਪੈ ਸਕਦਾ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਮੇਰੇ ਵੱਲੋਂ ਤੁਹਾਨੂੰ ਮਾਮਲਾ ਆਪਣੇ ਹੱਥਾਂ ਵਿੱਚ ਲੈਣ ਦੇ ਸੁਝਾਅ ਦੇ ਬਾਵਜੂਦ, ਖਰੀਦਿਆ ਹੋਇਆ ਅਨਾਜ ਮੰਡੀਆਂ ਵਿੱਚ ਪਿਆ ਹੈ, ਕੁਝ ਨਹੀਂ ਹੋਇਆ।  ਨਾਨ ਲਿਫਟਿੰਗ ਝੋਨੇ ਦੇ ਸੀਜ਼ਨ ਲਈ ਭਵਿੱਖ ਵਿੱਚ ਸੀਸੀਐਲ ਲਿਮਿਟਾਂ ਲਈ ਗੰਭੀਰ ਸਮੱਸਿਆ ਪੈਦਾ ਕਰ ਸਕਦੀ ਹੈ, ਪੀਬੀ ਨੂੰ ਅਰਾਜਕਤਾ ਅਤੇ ਕਿਸਾਨਾਂ ਵਿੱਚ ਬੇਚੈਨੀ ਦੇਖੀ ਜਾ ਸਕਦੀ ਹੈ। 

ਉਨ੍ਹਾਂ ਨੇ ਕਿਹਾ ਕਿ ਖਰੀਦਿਆਂ ਹੋਇਆ ਅਨਾਜ ਮੰਡੀਆਂ ਵਿੱਚ ਹੀ ਪਿਆ ਹੈ। ਵੜਿੰਗ ਨੇ ਕਿਹਾ ਕਿ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਝੇਨੇ ਦੇ ਸੀਜ਼ਨ ਵਿੱਚ ਸੀਸੀਐਲ ਲਿਮਟਾਂ ਦੇ ਵਿੱਚ ਦਿਕਤ ਆਵੇਗੀ ਜਿਸ ਕਾਰਨ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹਾ ਅਤੇ ਸਰਕਾਰ ਨੂੰ ਕਿਸਾਨਾ ਦਾ ਰੋਸ ਝੱਲਣਾ ਪੈ ਸਕਦਾ ਹੈ।