‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਖਰੜ ਤੋਂ ਸ਼ੁਰੂ ਕੀਤੀ ਗਈ ਡੋਰ ਟੂ ਡੋਰ ਮੁਹਿੰਮ ‘ਤੇ ਸਵਾਲ ਚੁੱਕਦਿਆਂ ਚੋਣ ਕਮਿਸ਼ਨ ਨੂੰ ਅਰਵਿੰਦ ਕੇਜਰੀਵਾਲ ‘ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਵੇਰਕਾ ਨੇ ਇਲ ਜ਼ਾਮ ਲਾਉਂਦਿਆਂ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਕਰੋਨਾ ਫੈਲਾਉਣ ਆਉਂਦੇ ਹਨ। ਦਰਅਸਲ, ਕੇਜਰੀਵਾਲ ਵੱਲੋਂ ਅੱਜ ਖਰੜ ਵਿੱਚ ਅਨਮੋਲ ਗਗਨ ਮਾਨ ਦੇ ਲਈ ਵੋਟਾਂ ਮੰਗੀਆਂ ਗਈਆਂ, ਚੋਣ ਪ੍ਰਚਾਰ ਕੀਤਾ ਗਿਆ।
ਹਾਲਾਂਕਿ, ਚੋਣ ਕਮਿਸ਼ਨ ਨੇ ਪੰਜ ਜਣਿਆਂ ਵੱਲੋਂ ਚੋਣ ਪ੍ਰਚਾਰ ਕਰਨ ਦੀ ਇਜ਼ਾਜਤ ਦਿੱਤੀ ਹੋਈ ਹੈ ਪਰ ਕੇਜਰੀਵਾਲ ਦੇ ਨਾਲ ਅੱਜ ਪੰਜ ਤੋਂ ਜ਼ਿਆਦਾ ਲੋਕ ਨਜ਼ਰ ਆਏ ਸਨ ਜਿਸ ਕਰਕੇ ਵਿਰੋਧੀਆਂ ਵੱਲੋਂ ਉਨ੍ਹਾਂ ‘ਤੇ ਨਿਸ਼ਾਨੇ ਕੱਸੇ ਜਾ ਰਹੇ ਹਨ। ਵੇਰਕਾ ਨੇ ਕਿਹਾ ਕਿ ਕੇਜਰੀਵਾਲ ਨੂੰ ਖੁਦ ਨੂੰ ਵੀ ਕਰੋਨਾ ਹੋਇਆ ਸੀ।