The Khalas Tv Blog Punjab ਮਾਲਵੇ ਦੇ ਇਨ੍ਹਾਂ ਚਾਰ ਜਿਲ੍ਹਿਆਂ ‘ਚ ਮੀਂਹ ਨੇ ਦੱਬੀਆਂ ਟਿੱਡੀਆਂ
Punjab

ਮਾਲਵੇ ਦੇ ਇਨ੍ਹਾਂ ਚਾਰ ਜਿਲ੍ਹਿਆਂ ‘ਚ ਮੀਂਹ ਨੇ ਦੱਬੀਆਂ ਟਿੱਡੀਆਂ

‘ਦ ਖ਼ਾਲਸ ਬਿਊਰੋ:- ਟਿੱਲੀ ਦਲ ਦੇ ਹਮਲੇ ਨੂੰ ਲੈ ਕੇ ਮਾਨਸਾ,  ਬਠਿੰਡਾ, ਮੁਕਤਸਰ ਤੇ ਫਾਜ਼ਿਲਕਾ ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ  ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸੁਚੇਤ ਗਿਆ ਹੈ। ਫਿਲਹਾਲ ਟਿੱਡੀ ਦਲ ਦੇ ਹਮਲੇ ਦਾ ਖਤਰਾ ਇਨ੍ਹਾਂ ਚਾਰ ਜਿਲ੍ਹਿਆਂ ‘ਚ ਟਲ ਗਿਆ ਹੈ।

ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ  ਦਾਅਵਾ ਕੀਤਾ ਹੈ ਕਿ ਹਵਾ ਦਾ ਰੁਖ਼ ਜੇਕਰ ਪੱਛਮ ਤੋਂ ਪੂਰਬ ਵੱਲ ਰਹਿੰਦਾ ਤਾਂ ਇਸ ਦੀ ਮਾਰ ਮਾਲਵਾ ਖੇਤਰ ਦੇ ਮਾਨਸਾ ਜ਼ਿਲ੍ਹੇ ਵਿੱਚ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਸੀ ਪਰ 12 ਜੁਲਾਈ ਦੀ ਰਾਤ ਨੂੰ  ਹਵਾ ਦਾ ਰੁਖ਼ ਦੱਖਣ ਤੋਂ ਪੱਛਮ ਵੱਲ ਹੋ ਗਿਆ ਜਿਸ ਕਾਰਨ ਇਸ ਖੇਤਰ ਦਾ ਬਚਾਅ ਹੋ ਗਿਆ।

 

ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ (ODO) ਡਾ. ਮਨੋਜ ਕੁਮਾਰ ਨੇ ਮੁਤਾਬਿਕ, ਪੰਜਾਬ ਇਨ੍ਹਾਂ ਚਾਰ ਜਿਲ੍ਹਿਆਂ ਦੇ ਕਿਸਾਨਾਂ ਦੇ ਨਾਲ-ਨਾਲ ਟਿੱਡੀ ਦਲ ਸਬੰਧੀ ਹਰਿਆਣਾ ਦੇ ਖੇਤੀਬਾੜੀ  ਵਿਭਾਗ ਨਾਲ ਵੀ ਰਾਬਤਾ ਕਾਇਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਥੋਂ ਦੇ ਵਿਭਾਗ ਵੱਲੋਂ ਰਾਤ  ਸਮੇਂ ਖੇਤਾਂ ਵਿੱਚ ਸਪਰੇ ਵੀ ਕਰਵਾਈ ਗਈ। ਜਿਸ ਤੋਂ ਬਾਅਦ ਅੱਜ ਸਵੇਰੇ ਮੀਂਹ ਪੈਣ ਕਾਰਨ ਬਹੁਤ ਸਾਰੀਆਂ ਟਿੱਡੀਆਂ ਉਡ ਹੀ ਨਹੀਂ ਸਕੀਆਂ।

 

ਫਿਲਹਾਲ ਟਿੱਡੀਆਂ ਦਾ ਪੰਜਾਬ ਦੇ ਖੇਤਾਂ ਨੂੰ ਕੋਈ ਖ਼ਤਰਾ ਨਹੀਂ ਹੈ। ਜੇਕਰ ਹਲਕਾ ਹਲਕਾ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਪੰਜਾਬ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ।

 

ਉਧਰ ਹਰਿਆਣਾ ਵਿੱਚ ਟਿੱਡੀ ਦਲ ਤੋਂ ਹੋਏ ਨੁਕਸਾਨ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈਪੀ ਦਲਾਲ ਨੇ ਜ਼ਿਲ੍ਹਾ ਚਰਖੀ ਦਾਦਰੀ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਦਵਾਈ ਛਿੜਕਾਉਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਗਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਟਿੱਡੀ ਦਲ ਨਾਲ ਵੱਧ ਨੁਕਸਾਨ ਹੋਇਆ ਹੈ, ਉੱਥੇ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਜਾਣਕਾਰੀ ਮੁਤਾਬਿਕ ਹੁਣ ਤੱਕ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ 50 ਫ਼ੀਸਦੀ ਦੇ ਕਰੀਬ ਟਿੱਡੀ ਦਲ ਨੂੰ ਖ਼ਤਮ ਕੀਤੇ ਜਾਣ ਦੀ ਰਿਪੋਰਟ ਹੈ।

Exit mobile version