ਪੰਜਾਬ ‘ਚ ਮੌਸਮ ਵਿਭਾਗ ਨੇ ਅੱਜ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ‘ਚ ਦੇਖਣ ਨੂੰ ਮਿਲੇਗਾ। ਬੀਤੇ ਦਿਨ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਈ, ਜਿਸ ਨਾਲ ਔਸਤ ਤਾਪਮਾਨ ‘ਚ 1.6 ਡਿਗਰੀ ਦੀ ਮਾਮੂਲੀ ਕਮੀ ਦਰਜ ਕੀਤੀ ਗਈ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਮੁਤਾਬਕ, ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਅਬੋਹਰ ‘ਚ 36.8 ਡਿਗਰੀ ਰਿਹਾ, ਜੋ ਆਮ ਨੇੜੇ ਹੈ। ਹੋਰ ਸ਼ਹਿਰਾਂ ‘ਚ ਤਾਪਮਾਨ ਇਸ ਪ੍ਰਕਾਰ ਸੀ: ਚੰਡੀਗੜ੍ਹ 33.3 ਡਿਗਰੀ, ਅੰਮ੍ਰਿਤਸਰ 35.4 ਡਿਗਰੀ, ਲੁਧਿਆਣਾ 33 ਡਿਗਰੀ, ਪਟਿਆਲਾ 31.8 ਡਿਗਰੀ, ਗੁਰਦਾਸਪੁਰ 33.5 ਡਿਗਰੀ, ਅਤੇ ਬਠਿੰਡਾ 36.6 ਡਿਗਰੀ। ਬਾਰਿਸ਼ ਦੇ ਅੰਕੜਿਆਂ ਅਨੁਸਾਰ, ਲੁਧਿਆਣਾ ‘ਚ 1.2 ਮਿਮੀ, ਪਟਿਆਲਾ ਅਤੇ ਹੁਸ਼ਿਆਰਪੁਰ ‘ਚ 0.5 ਮਿਮੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਹੋਰ ਇਲਾਕਿਆਂ ‘ਚ ਬਹੁਤ ਘੱਟ ਜਾਂ ਕੋਈ ਬਾਰਿਸ਼ ਨਹੀਂ ਹੋਈ। ਮੌਸਮ ਵਿਭਾਗ ਮੁਤਾਬਕ, ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਅਤੇ ਮੁਹਾਲੀ ‘ਚ ਬਾਰਿਸ਼ ਦੀ ਸੰਭਾਵਨਾ ਹੈ ਅਤੇ ਯੈਲੋ ਅਲਰਟ ਜਾਰੀ ਹੈ।
11 ਤੋਂ 13 ਅਗਸਤ ਤੱਕ ਪੰਜਾਬ ‘ਚ ਮੌਸਮ ਆਮ ਰਹੇਗਾ, ਅਤੇ ਕਿਸੇ ਵੀ ਜ਼ਿਲ੍ਹੇ ‘ਚ ਕੋਈ ਅਲਰਟ ਨਹੀਂ ਹੈ। ਹਾਲਾਂਕਿ, 14 ਅਗਸਤ ਤੋਂ ਮੌਨਸੂਨ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ, ਅਤੇ ਸੂਬੇ ‘ਚ ਦੁਬਾਰਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।