India

ਦੇਸ਼ ‘ਚ ਕਈ ਥਾਵਾਂ ‘ਤੇ ਪਿਆ ਮੀਂਹ

ਪੰਜਾਬ ਸਮੇਤ ਦੇਸ਼ ਕਈ ਹਿੱਸਿਆਂ ਵਿੱਚ ਕੱਲ੍ਹ ਦੇਰ ਰਾਤ ਪਏ ਮੀਂਹ ਨੇ ਲੋਕਾਂ ਨੂੰ ਤੇਜ਼ ਗਰਮੀ ਤੋਂ ਰਾਹਤ ਪਹੁੰਚਾਈ ਹੈ। ਮੌਸਮ ਵਿਭਾਗ ਮੁਤਾਬਕ ਉੱਤਰੀ ਦਿੱਲੀ, ਉੱਤਰ-ਪੂਰਬੀ ਦਿੱਲੀ, ਉੱਤਰ-ਪੱਛਮੀ ਦਿੱਲੀ, ਪੱਛਮੀ ਦਿੱਲੀ, ਮੱਧ-ਦਿੱਲੀ ,ਇੰਦਰਾਪੁਰਮ, ਛਪਰੌਲਾ) ਸੋਨੀਪਤ, ਰੋਹਤਕ, ਖਰਖੋਦਾ (ਹਰਿਆਣਾ) ਬਾਗਪਤ, ਖੇਕੜਾ, ਮੋਦੀਨਗਰ, ਪਿਲਾਖੁਆ (ਯੂਪੀ), ਐਨਸੀਆਰ ਦੇ ਕੁਝ ਸਥਾਨਾਂ ‘ਤੇ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ ਬਾਰਿਸ਼ ਅਤੇ ਹਵਾਵਾਂ ਚੱਲਣਗੀਆਂ।

ਹਰਿਆਣਾ ਦੇ ਫ਼ਰੀਦਾਬਾਦ ’ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਗੁਰੂਗ੍ਰਾਮ ’ਚ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੋਨੀਪਤ ’ਚ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਹਿਸਾਰ ’ਚ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਹਤਕ ’ਚ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ, ਅੰਬਾਲਾ ’ਚ 42.5 ਡਿਗਰੀ ਸੈਲਸੀਅਸ ਅਤੇ ਕਰਨਾਲ ’ਚ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਦੇਸ਼ ਦੀ ਰਾਜਧਾਨੀ ਦਿੱਲੀ ’ਚ ਬੁਧਵਾਰ ਨੂੰ ਘੱਟੋ-ਘੱਟ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ 8 ਡਿਗਰੀ ਵੱਧ ਹੈ। ਆਖਰੀ ਵਾਰ ਦਿੱਲੀ ’ਚ ਜੂਨ ’ਚ ਸੱਭ ਤੋਂ ਗਰਮ ਰਾਤ 2012 ’ਚ ਦਰਜ ਕੀਤੀ ਗਈ ਸੀ ਜਦੋਂ ਘੱਟੋ-ਘੱਟ ਤਾਪਮਾਨ 34 ਡਿਗਰੀ ਸੈਲਸੀਅਸ ਨੂੰ ਛੂਹ ਗਿਆ ਸੀ।