The Khalas Tv Blog Khetibadi ਪੰਜਾਬ ਲਈ ਮੁੜ ਤੋਂ ਮੀਂਹ, ਗੜੇਮਾਰੀ ਅਤੇ ਝੱਖੜ ਦੀ ਚੇਤਾਵਨੀ, ਕਿਸਾਨਾਂ ਨੁੰ ਖ਼ਾਸ ਸਲਾਹ
Khetibadi Punjab

ਪੰਜਾਬ ਲਈ ਮੁੜ ਤੋਂ ਮੀਂਹ, ਗੜੇਮਾਰੀ ਅਤੇ ਝੱਖੜ ਦੀ ਚੇਤਾਵਨੀ, ਕਿਸਾਨਾਂ ਨੁੰ ਖ਼ਾਸ ਸਲਾਹ

Rain hail warning , agricultural news, Punjab news

ਪੰਜਾਬ ਲਈ ਮੁੜ ਤੋਂ ਮੀਂਹ ਤੇ ਗੜੇਮਾਰੀ ਅਤੇ ਝੱਖੜ ਦੀ ਚੇਤਾਵਨੀ, ਕਿਸਾਨਾਂ ਨੁੰ ਖ਼ਾਸ ਸਲਾਹ

ਚੰਡੀਗੜ੍ਹ : ਬੀਤੇ ਦਿਨ ਤੋਂ ਪੰਜਾਬ ਵਿੱਚ ਪੱਛਮੀ ਗੜਬੜੀ ਦੇ ਸਰਗਮ ਹੋਣ ਕਾਰਨ ਚਾਰੇ ਪਾਸੇ ਤੋਂ ਮੀਂਹ ਪੈਣ ਦੀ ਰਿਪੋਰਟ ਮਿਲ ਰਹੀ ਹੈ। ਪਰ ਹੁਣ ਕੱਲ ਤੋਂ ਪੱਛਮੀ ਗੜਬੜੀ ਦੇ ਦੋ ਦਿਨ ਲਈ ਸ਼ਾਂਤ ਹੋਣ ਤੋਂ ਬਾਅਦ ਤਿੰਨ ਅਪ੍ਰੈਲ ਨੂੰ ਮੁੜ ਸਰਗਰਮ ਹੋਵੇਗੀ। ਜਿਸ ਕਾਰਨ ਤਿੰਨ ਅਪ੍ਰੈਲ ਨੂੰ ਮੁੜ ਤੋਂ ਪੰਜਾਬ ਮੀਂਹ ਅਤੇ ਗੜੇਮਾਰੀ ਦੀ ਚੇਤਵਾਨੀ ਦਿੱਤੀ ਗਈ ਹੈ। ਚ੍ਰੰਡੀਗੜ੍ਹ ਮੌਸਮ ਕੇਂਦਰ ਮੁਤਾਬਿਕ ਮਹੀਨੇ ਦੇ ਪਹਿਲੇ ਦਿਨ ਯਾਨੀ ਇੱਕ ਅਪ੍ਰੈਲ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਹਿਗੜ੍ਹ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਗਰਜ ਚਮਕ ਨਾਲ ਮੀਂਹ ਦੱਸਿਆ ਹੈ। ਇਸਦੇ ਨਾਲ ਹੀ 30-40 ਕਿੱਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਜਦਕਿ ਬਾਕੀ ਜ਼ਿਲਿਆਂ ਵਿੱਚ ਮੌਸਮ ਸਾਫ ਰਹੇਗਾ।

ਦੋ ਅਪ੍ਰੈਲ ਨੂੰ ਸਾਰੇ ਪੰਜਾਬ ਵਿੱਚ ਮੌਸਮ ਸਾਫ ਰਹੇਗਾ ਪਰ ਤਿੰਨ ਅਪ੍ਰੈਲ ਨੂੰ ਸਾਰੇ ਪੰਜਾਬ ਮੀਂਹ ਦੱਸਿਆ ਗਿਆ ਹੈ। ਇਸਦੇ ਨਾਲ ਕਈ ਜ਼ਿਲਿਆਂ ਵਿੱਚ ਗੜੇਮਾਰੀ ਦੀ ਵੀ ਸੰਭਾਵਨਾ ਜਤਾਈ ਗਈ ਹੈ। ਗਰਜ ਚਮਕ ਨਾਲ 30 ਤੋਂ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।

ਚਾਰ ਅਪ੍ਰੈਲ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ , ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਹਿਗੜ੍ਹ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਵਿੱਚ ਗਰਜ ਚਮਕ ਨਾਲ ਮੀਂਹ ਅਤੇ 30 ਤੋਂ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਜਦਕਿ ਬਾਕੀ ਜ਼ਿਲਿਆਂ ਵਿੱਚ ਮੌਸਮ ਸਾਫ ਰਹੇਗਾ। ਇਸਦੇ ਨਾਲ ਹੀ ਪੰਜ ਅਪ੍ਰੈਲ ਤੋਂ ਮੌਸਮ ਸਾਫ ਹੋ ਜਾਵੇਗਾ।

ਕਿਸਾਨਾਂ ਨੂੰ ਸਲਾਹ

ਮੌਸਮ ਕੇਂਦਰ ਨੇ ਚਾਰ ਅਪ੍ਰੈਲ ਤੱਕ ਕਿਸਾਨਾਂ ਨੂੰ ਖੇਤਾਂ ਦਾ ਕੰਮ ਮਲਤਬੀ ਕਰਨ ਨੂੰ ਕਿਹਾ ਹੈ। ਪੰਜ ਅਪ੍ਰੈਲ ਤੋਂ ਮੁੜ ਤੋਂ ਖੇਤੀਬਾੜੀ ਦਾ ਕੰਮ ਸ਼ੁਰ ਕਰ ਸਕਦੇ ਹਨ।

Exit mobile version