India

ਕੱਲ ਤੋਂ ਹੁਣ ਕੋਚ ਤੱਕ 20 ਰੁਪਏ ‘ਚ ਪਹੁੰਚਾਏਗੀ ਰੇਲਵੇ ਖਾਣਾ !

ਬਿਊਰੋ ਰਿਪੋਰਟ : ਰੇਲਵੇ ਨੇ ਯਾਤਰੀਆਂ ਦੇ ਲਈ ਕਈ ਅਹਿਮ ਐਲਾਨ ਕੀਤੇ ਹਨ । ਇਸ ਵਿੱਚ ਸਭ ਤੋਂ ਅਹਿਮ ਹੈ ਜਨਰਲ ਕੋਚ ਵਿੱਚ ਯਾਤਰੀਆਂ ਨੂੰ 20 ਰੁਪਏ ਵਿੱਚ ਮਿਲਣ ਵਾਾਲ ਚੰਗਾ ਖਾਣਾ ਅਤੇ ਪਾਣੀ ਹੈ । ਰੇਲਵੇ ਵੱਲੋਂ ਜਾਰੀ ਨਿਰਦੇਸ਼ ਦੇ ਮੁਤਾਬਿਕ ਖਾਣਾ ਦੇਣ ਵਾਲੇ ਕਾਉਂਟਰਾਂ ਨੂੰ ਜਨਰਲ ਡੱਬੇ ਦੇ ਹਿਸਾਬ ਨਾਲ ਪਲੇਟਫਾਰਮ ‘ਤੇ ਰੱਖਿਆ ਜਾਵੇਗਾ । ਖਾਣੇ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ । ਟਾਇਪ 1 ਵਿੱਚ 20 ਰੁਪਏ ਵਿੱਚ ਖਾਣਾ ਮਿਲੇਗਾ ਇਸ ਵਿੱਚ ਸੁੱਕੇ ਆਲੂ,ਅਚਾਰ, 7 ਪੂੜੀਆਂ ਸ਼ਾਮਲ ਹੋਣਗੀਆਂ । ਟਾਈਪ 2 ਖਾਣਾ 50 ਰੁਪਏ ਦਾ ਹੋਵੇਗਾ ਇਸ ਵਿੱਚ ਯਾਤਰੀਆਂ ਨੂੰ ਚੌਲ,ਰਾਜਮਾ, ਛੋਟੇ,ਖਿਚੜੀ,ਕੁਲਚੇ,ਭਠੂਰੇ,ਪਾਵ-ਭਾਜੀ ਅਤੇ ਮਸਾਲਾ ਡੋਸਾ ਦਿੱਤਾ ਜਾਵੇਗਾ ।

ਕਾਉਂਟਰਾਂ ਦੀ ਥਾਂ ਰੇਲਵੇ ਜ਼ੋਨ ਤੈਅ ਕਰੇਗਾ

ਰੇਲਵੇ ਬੋਰਡ ਨਾਲ ਸਬੰਧਤ ਅਧਿਕਾਰੀਆਂ ਮੁਤਾਬਿਕ ਜਨਰਲ ਸਿਟਿੰਗ ਕੋਚਾ ਦੇ ਕੋਲ ਪਲੇਟਫਾਰਮ ‘ਤੇ ਰੱਖਣ ਵਾਲੇ ਕਾਉਂਟਰਾਂ ਦੇ ਜ਼ਰੀਏ ਕਿਫਾਇਤੀ ਭੋਜਨ ਅਤੇ ਕਿਫਾਇਤੀ ਪੈਕੇਡ ਪਾਣੀ ਦਿੱਤੀ ਜਾਵੇਗਾ । ਇਹ ਖਾਣਾ IRCTC ਦੀ ਕੈਨਟੀਨ ਵਿੱਚ ਤਿਆਰ ਹੋਵੇਗਾ । ਇੰਨ੍ਹਾਂ ਕਾਉਂਟਰਾਂ ਦੀ ਥਾਂ ਰੇਲਵੇ ਜ਼ੋਨ ਤੈਅ ਕਰੇਗਾ ।

ਨਵੀਂ ਸੁਵਿਧਾ 51 ਸਟੇਸ਼ਨਾਂ ‘ਤੇ ਲਾਗੂ ਹੋਵੇਗੀ

ਪਲੇਟ ਫਾਰਮ ਦੇ ਇਸ ਖਾਸ ਕਾਉਂਟਰ ਵਿੱਚ 6 ਮਹੀਨੇ ਲਈ ਪਹਿਲਾਂ ਖਾਣਾ ਰੱਖਿਆ ਜਾਵੇਗਾ । ਫਿਲਹਾਲ 51 ਸਟੇਸ਼ਨਾਂ ‘ਤੇ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਵੀਰਵਾਰ ਤੋਂ ਇਸ ਦੀ ਸ਼ੁਰੂਆਤ ਹੋ ਜਾਵੇਗੀ।