‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਇੱਕ ਟਵੀਟ ਕਰਕੇ ਸੀਐੱਮ ਚਿਹਰੇ ਬਾਰੇ ਸਥਿਤੀ ਸਪੱਸ਼ਟ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿੱਚੋਂ ਸਾਰਿਆਂ ਦੀ ਪਸੰਦ ਦਾ ਇੱਕ ਨਾਂ ਜਲਦ ਹੀ ਸਾਰਿਆਂ ਦੇ ਸਾਹਮਣੇ ਰੱਖਣਗੇ। ਰਾਹੁਲ ਗਾਂਧੀ ਨੇ ਟਵੀਟ ਕਰਕੇ ਸੀ.ਐੱਮ. ਚੰਨੀ ਤੇ ਨਵਜੋਤ ਸਿੱਧੂ ਨੂੰ ਕਿਹਾ ਕਿ “ਪੰਜਾਬ ਦੀ ਜਨਤਾ ਤੇ ਕਾਂਗਰਸ ਵਰਕਰ ਜਾਣਨਾ ਚਾਹੁੰਦੇ ਹਨ ਕਿ ਅਸੀਂ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰੀਏ। ਉਨ੍ਹਾਂ ਕਿਹਾ ਕਿ ਮੇਰਾ ਵਾਅਦਾ ਹੈ ਕਿ ਜਲਦ ਹੀ ਤੁਹਾਡੇ ਸਾਰਿਆਂ ਦੀ ਪਸੰਦ ਦਾ ਇੱਕ ਨਾਂ ਤੁਹਾਡੇ ਸਾਹਮਣੇ ਰੱਖਿਆ ਜਾਵੇਗਾ। ਪੰਜਾਬ ਦੇ ਬਾਕੀ ਸਾਰੇ ਨੇਤਾ ਤੇ ਮੈਂ ਮਿਲ ਕੇ ਨਵੀਂ ਸਰਕਾਰ ਨੂੰ ਮਜ਼ਬੂਤ ਕਰਾਂਗੇ।”
